ਕੰਗਾਲ ਪਾਕਿਸਤਾਨ ਨੂੰ ਵਿਸ਼ਵ ਬੈਂਕ ਦੇਵੇਗਾ 1.336 ਅਰਬ ਡਾਲਰ ਦਾ ਕਰਜ਼ਾ

03/27/2021 1:24:18 PM

ਇਸਲਾਮਾਬਾਦ (ਭਾਸ਼ਾ) : ਵਿਸ਼ਵ ਬੈਂਕ ਨੇ ਪਾਕਿਸਤਾਨ ਨੂੰ 1.336 ਅਰਬ ਡਾਲਰ ਦਾ ਕਰਜ਼ਾ ਪ੍ਰਦਾਨ ਕਰਨ ਲਈ ਕਰਾਰ ਕੀਤਾ ਹੈ। ਇਸ ਕਰਜ਼ੇ ਨਾਲ ਨਕਦੀ ਸੰਕਟ ਨਾਲ ਜੂਝ ਰਹੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਮਜਬੂਤ ਕੀਤਾ ਜਾ ਸਕੇਗਾ ਅਤੇ ਨਾਲ ਹੀ ਸਾਮਾਜਿਕ ਸੁਰੱਖਿਆ ਪ੍ਰੋਗਰਾਮਾਂ ਵਿਚ ਵੀ ਮਦਦ ਕੀਤੀ ਜਾ ਸਕੇਗੀ।

ਇਹ ਵੀ ਪੜ੍ਹੋ: ਪਾਕਿ ਮੰਤਰੀ ਨੇ ਦਿੱਤੀ ਧਮਕੀ, ਚੀਨੀ ਕੋਰੋਨਾ ਵੈਕਸੀਨ ਨਹੀਂ ਲਗਵਾਉਗੇ ਤਾਂ ਜਾਵੇਗੀ ਨੌਕਰੀ

‘ਦਿ ਡੋਨ’ ਅਖ਼ਬਾਰ ਮੁਤਾਬਕ 1.336 ਅਰਬ ਡਾਲਰ ਦੇ ਕਰਜ਼ੇ ਦੇ ਕੁੱਲ 6 ਪ੍ਰਾਜੈਕਟਰ ਸਮਝੌਤਿਆਂ ’ਤੇ ਸ਼ੁੱਕਰਵਾਰ ਨੂੰ ਦਸਤਖ਼ਤ ਕੀਤੇ ਗਏ। ਇਸ ਵਿਚ 12.8 ਕਰੋੜ ਡਾਲਰ ਦਾ ਅਨੁਦਾਨ ਵੀ ਸ਼ਾਮਲ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਕਰਜ਼ੇ ਨਾਲ ਪਾਕਿਸਤਾਨ ਸਰਕਾਰ ਨੂੰ ਸਾਮਾਜਿਕ ਸੁਰੱਖਿਆ, ਆਫ਼ਤ ਅਤੇ ਜਲਵਾਯੂ ਜੋਖ਼ਮ ਪ੍ਰਬੰਧਨ, ਬੁਨਿਆਦੀ ਢਾਂਚੇ ਵਿਚ ਸੁਧਾਰ, ਖੇਤੀਬਾੜੀ, ਖਾਦ ਸੁਰੱਖਿਆ, ਮਾਨਵ ਪੂੰਜੀ ਵਿਕਾਸ ਅਤੇ ਸੰਚਾਲਨ ਦੇ ਖੇਤਰਾਂ ਵਿਚ ਮਦਦ ਮਿਲੇਗੀ।

ਇਹ ਵੀ ਪੜ੍ਹੋ: ਸਚਿਨ ਤੇਂਦੁਲਕਰ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ

ਕਰਾਰ ’ਤੇ ਆਰਥਿਕ ਮਾਮਲਿਆਂ ਦੇ ਮੰਤਰਾਲਾ ਦੇ ਸਕੱਤਰ ਨੂਰ ਅਹਿਮਦ ਨੇ ਪਾਕਿਸਤਾਨ ਸਰਕਾਰ ਵੱਲੋਂ ਦਸਤਖ਼ਤ ਕੀਤੇ। ਉਥੇ ਹੀ ਸਿੰਧ, ਖ਼ੈਬਰ ਪਖ਼ਤੂਨਖਵਾ ਅਤੇ ਬਲੂਚਿਸਤਾਨ ਦੀਆਂ ਸੁਬਾਈ ਸਰਕਾਰਾਂ ਦੇ ਪ੍ਰਤੀਨਿਧੀਆਂ ਨੇ ਸਬੰਧਤ ਕਰਾਰਾਂ ’ਤੇ ਆਨਲਾਈਨ ਦਸਤਖ਼ਤ ਕੀਤੇ। ਵਿਸ਼ਵ ਬੈਂਕ ਦੇ ਕੰਟਰੀ ਨਿਰਦੇਸ਼ਕ ਨਾਜੀ ਨੇਹਾਨਿਸ ਨੇ ਸੰਗਠਨ ਵੱਲੋਂ ਕਰਾਰ ’ਤੇ ਦਸਤਖ਼ਤ ਕੀਤੇ।

ਇਹ ਵੀ ਪੜ੍ਹੋ: ਸਮੁੰਦਰ ’ਚ ਜਾਮ, ਭਾਰਤ ’ਚ ਵਧਾ ਸਕਦੈ ਤੇਲ ਦੀਆਂ ਕੀਮਤਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 


 

cherry

This news is Content Editor cherry