ਸੀਨੇ ਦੇ ਬਾਹਰ ਧੜਕਦਾ ਹੈ ਇਸ ਬੱਚੀ ਦੀ ਦਿਲ, ਡਾਕਟਰ ਵੀ ਹਨ ਹੈਰਾਨ!

09/20/2017 5:32:27 PM

ਮਾਸਕੋ— ਹੁਣ ਤੱਕ ਤੁਸੀਂ ਦਿਲ ਦੀ ਧੜਕਣ ਸਿਰਫ ਮਹਿਸੂਸ ਕਰਨ ਦੇ ਲਈ ਸੁਣੀ ਹੋਵੇਗੀ ਪਰ ਰੂਸ ਵਿਚ ਇਕ ਬੱਚੀ ਅਜਿਹੀ ਵੀ ਹੈ ਜਿਸ ਦਾ ਦਿਲ ਸੀਨੇ ਦੇ ਬਾਹਰ ਦਿਖਾਈ ਵੀ ਦਿੰਦਾ ਹੈ। ਰੂਸ ਦੀ ਰਹਿਣ ਵਾਲੀ ਵਿਰਸਾਵਿਆ ਦਾ ਦਿਲ ਉਸ ਦੇ ਸੀਨੇ ਦੇ ਬਾਹਰ ਧੜਕਦਾ ਹੈ। ਸੀਨੇ ਦੇ ਬਾਹਰ ਦਿਲ ਪਤਲੀ ਚਮੜੀ ਨਾਲ ਢੱਕਿਆ ਹੋਇਆ ਹੈ ਜਿਸ ਕਾਰਨ ਉਸ ਨੂੰ ਪਤਲੇ ਅਤੇ ਮੁਲਾਇਮ ਕੱਪੜੇ ਪਹਿਨਣ ਪੈਂਦੇ ਹਨ। ਉਹ ਨਾ ਤਾਂ ਤੇਜ਼ ਭੱਜ ਸਕਦੀ ਹੈ ਅਤੇ ਨਾ ਹੀ ਆਮ ਬੱਚਿਆਂ ਦੀ ਤਰ੍ਹਾਂ ਜ਼ਿਆਦਾ ਉੱਛਲ ਸਕਦੀ ਹੈ, ਕਿਉਂਕਿ ਅਜਿਹਾ ਕਰਨ ਨਾਲ  ਉਸ ਦੇ ਦਿਲ ਉੱਤੇ ਜ਼ੋਰ ਪੈਂਦਾ ਹੈ ਪਰ ਆਮ ਬੱਚਿਆਂ ਦੀ ਹੀ ਤਰ੍ਹਾਂ ਵਿਰਸਾਵਿਆ ਨੂੰ ਵੀ ਖੇਡਣਾ, ਡਾਂਸ ਕਰਨਾ ਅਤੇ ਸਕੂਲ ਜਾਣਾ ਪਸੰਦ ਹੈ। ਉਹ ਆਪਣੇ ਦਿਲ ਦਾ ਖਾਸ ਖਿਆਲ ਰੱਖਦੀ ਹੈ। ਵਿਰਸਾਵਿਆ ਦੀ ਮਾਂ ਨੇ ਜਦੋਂ ਉਸ ਨੂੰ ਜਨਮ ਦਿੱਤਾ ਤਾਂ ਉਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਉਨ੍ਹਾਂ ਨੂੰ ਉਂਮੀਦ ਨਹੀਂ ਸੀ ਕਿ ਉਹ ਜ਼ਿੰਦਾ ਰਹਿ ਸਕੇਗੀ। ਉਥੇ ਹੀ ਵਿਰਸਾਵਿਆ ਦੀ ਮਾਂ ਨੇ ਜਦੋਂ ਉਸਨੂੰ ਦੇਖਿਆ ਤਾਂ ਡਰ ਗਈ ਪਰ ਉਸ ਨੂੰ ਭਰੋਸਾ ਹੋ ਗਿਆ ਕਿ ਉਸ ਦੀ ਧੀ ਬੱਚ ਜਾਵੇਗੀ। ਇਸ ਤੋਂ ਬਾਅਦ ਉਹ ਆਪਣੀ ਧੀ ਨੂੰ ਲੈ ਕੇ ਅਮਰੀਕਾ ਦੇ ਡਾਕਟਰਾਂ ਨਾਲ ਮਿਲੀ। ਉਸ ਨੂੰ ਉਂਮੀਦ ਸੀ ਕਿ ਸਰਜਰੀ ਦੀ ਮਦਦ ਨਾਲ ਉਸ ਦੀ ਧੀ ਠੀਕ ਹੋ ਜਾਵੇਗੀ ਪਰ ਹਾਈ ਬਲੱਡਪ੍ਰੈਸ਼ਰ ਦੇ ਖਤਰੇ ਕਾਰਨ ਡਾਕਟਰਾਂ ਨੇ ਸਰਜਰੀ ਕਰਨ ਤੋਂ ਮਨਾ ਕਰ ਦਿੱਤਾ। ਹੁਣ ਵਿਰਸਾਵਿਆ ਦੀ ਮਾਂ ਦੁਨੀਆਭਰ ਵਿਚ ਉਸ ਨੂੰ ਲੈ ਕੇ ਘੁੰਮ ਰਹੀ ਹੈ ਤਾਂਕਿ ਉਸ ਨੂੰ ਆਮ ਜਿਹੇ ਬੱਚਿਆਂ ਦੀ ਤਰ੍ਹਾਂ ਬਣਾ ਸਕੇ। ਡਾਕਟਰਾਂ ਅਨੁਸਾਰ ਵਿਰਸਾਵਿਆ ਨੂੰ ਥੋਰੈਕੋ ਐਡੋਮਿਨਲ ਸਿੰਡਰੋਮ ਹੈ। ਮੈਡੀਕਲ ਸਾਇੰਸ ਅਨੁਸਾਰ ਇਹ ਅਨੋਖਾ ਰੋਗ ਹੈ, ਦੁਨੀਆ ਵਿਚ 10 ਲੱਖ 'ਚੋਂ ਕਿਸੇ ਇਕ ਬੱਚੇ ਨੂੰ ਇਹ ਰੋਗ ਹੁੰਦਾ ਹੈ। ਇਸ ਵਿਚ ਬੱਚੇ ਦਾ ਦਿਲ ਸਰੀਰ  ਦੇ ਬਾਹਰੀ ਚਮੜੀ ਵੱਲ ਹੁੰਦਾ ਹੈ। ਤੁਸੀਂ ਆਸਾਨੀ ਨਾਲ ਬੱਚੇ ਦੀ ਦਿਲ ਦੀ ਧੜਕਨ ਸੁਣ ਸਕਦੇ ਹੋ।