ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਵਾਸ਼ਿੰਗਟਨ ''ਚ ਪ੍ਰਦਰਸ਼ਨ

01/19/2020 10:09:03 AM

ਵਾਸ਼ਿੰਗਟਨ— ਔਰਤਾਂ ਦੇ ਅਧਿਕਾਰਾਂ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਖਿਲਾਫ ਵਾਸ਼ਿੰਗਟਨ 'ਚ ਹਜ਼ਾਰਾਂ ਔਰਤਾਂ ਨੇ ਪ੍ਰਦਰਸ਼ਨ ਕੀਤਾ। ਬਰਫੀਲੇ ਮੀਂਹ ਦੇ ਬਾਵਜੂਦ ਹਜ਼ਾਰਾਂ ਔਰਤਾਂ ਨੇ ਸ਼ਨੀਵਾਰ ਨੂੰ ਪੈਂਸਿਲਵੇਨਿਆ ਅਵੈਨਿਊ ਸਥਿਤ ਫਰੀਡਮ ਪਲਾਜ਼ਾ ਤੋਂ ਪ੍ਰਦਰਸ਼ਨ ਸ਼ੁਰੂ ਕੀਤਾ। ਪ੍ਰਦਰਸ਼ਨਕਾਰੀ ਔਰਤਾਂ ਅਮਰੀਕੀ ਕਾਂਗਰਸ ਅਤੇ ਟਰੰਪ ਇੰਟਰਨੈਸ਼ਨਲ ਹੋਟਲ ਤੋਂ ਥੋੜੀ ਦੂਰੀ 'ਤੇ ਹੀ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ, ''ਔਰਤਾਂ ਨੇ ਪ੍ਰਦਰਸ਼ਨ ਦਾ ਉਦੇਸ਼ ਔਰਤਾਂ ਅਤੇ ਉਨ੍ਹਾਂ ਦੇ ਭਾਈਚਾਰੇ ਦੀ ਰੀਜਨੀਤਕ ਸ਼ਕਤੀ ਦੇ ਸ਼ੋਸ਼ਣ ਨੂੰ ਰੋਕਣਾ ਹੈ ਅਤੇ ਪਾਰਦਰਸ਼ੀ ਸਮਾਜਿਕ ਪਰਿਵਰਤਨ ਲਿਆਉਣਾ ਹੈ। ਅਸੀਂ ਚਾਹੁੰਦੀਆਂ ਹਾਂ ਕਿ ਔਰਤਾਂ ਆਪਣੇ ਫੈਸਲੇ ਆਪ ਲੈ ਸਕਣ।''

ਇਸ ਦੌਰਾਨ ਔਰਤਾਂ ਨੇ ਵੱਡੇ-ਵੱਡੇ ਝੰਡੇ ਅਤੇ ਪੋਸਟਰ ਫੜੇ ਹੋਏ ਸਨ। ਠੰਡ ਕਾਰਨ ਉਨ੍ਹਾਂ ਦਾ ਹੱਥ-ਪੈਰ ਸੁੰਨ੍ਹ ਹੋ ਰਹੇ ਸਨ ਪਰ ਸਰਕਾਰ ਦੇ ਕੰਨਾਂ ਤਕ ਆਪਣੇ ਹੱਕਾਂ ਦੀ ਗੱਲ ਪਹੁੰਚਾਉਣ ਲਈ ਉਨ੍ਹਾਂ ਪ੍ਰਦਰਸ਼ਨ ਜਾਰੀ ਰੱਖਿਆ। ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਹ ਪ੍ਰਦਰਸ਼ਨ ਖਾਸ ਮੰਨਿਆ ਜਾ ਰਿਹਾ ਹੈ। ਪ੍ਰਦਰਸ਼ਨ 'ਚ ਸ਼ਾਮਲ ਔਰਤਾਂ ਨੇ ਕਿਹਾ ਕਿ ਉਹ ਆਪਣੇ ਹੱਕ ਦੀ ਮੰਗ ਲਈ ਹਮੇਸ਼ਾ ਖੜ੍ਹੀਆਂ ਰਹਿਣਗੀਆਂ।