''ਵਿਗਿਆਨ ਦੇ ਖੇਤਰ ''ਚ ਪੁਰਸ਼ਾਂ ਦੀ ਤੁਲਨਾ ''ਚ ਘੱਟ ਸਵਾਲ ਕਰਦੀਆਂ ਨੇ ਔਰਤਾਂ''

10/17/2017 6:21:14 PM

ਲੰਡਨ (ਭਾਸ਼ਾ)— ਲੰਡਨ 'ਚ ਹੋਏ ਇਕ ਸ਼ੋਧ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਗਿਆਨ ਦੇ ਖੇਤਰ ਵਿਚ ਪੁਰਸ਼ਾਂ ਦੀ ਤੁਲਨਾ ਵਿਚ ਔਰਤਾਂ ਘੱਟ ਸਵਾਲ ਕਰਦੀਆਂ ਹਨ। ਅਧਿਐਨ ਮੁਤਾਬਕ ਔਰਤਾਂ ਜਾਂ ਤਾਂ ਕੁਝ ਵੀ ਪੁੱਛਣ ਤੋਂ ਝਿਜਕਦੀਆਂ ਹਨ ਜਾਂ ਫਿਰ ਕਿਸੇ ਸਵਾਲ ਨੂੰ ਪੁੱਛਣ ਦੀ ਜ਼ਰੂਰਤ ਮਹਿਸੂਸ ਨਹੀਂ ਕਰਦੀਆਂ। ਬ੍ਰਿਟੇਨ ਵਿਚ ਆਕਸਫੋਰਡ ਯੂਨੀਵਰਸਿਟੀ ਅਤੇ ਕੈਮਬ੍ਰਿਜ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਵੱਡੇ ਕੌਮਾਂਤਰੀ ਸੰਮੇਲਨ 'ਚ ਸਵਾਲ ਪੁੱਛਣ ਦੇ ਤੌਰ-ਤਰੀਕਿਆਂ ਦਾ ਅਧਿਐਨ ਕੀਤਾ।
ਅਧਿਐਨ 'ਚ 4 ਦਿਨਾਂ ਸੰਮੇਲਨ ਦੇ 31 ਸੈਸ਼ਨਾਂ ਦਾ ਅਧਿਐਨ ਕੀਤਾ ਗਿਆ, ਜਿਸ ਵਿਚ ਇਸ ਗੱਲ ਦੀ ਗਿਣਤੀ ਕੀਤੀ ਗਈ ਕਿ ਕਿੰਨੇ ਸਵਾਲ ਪੁੱਛੇ ਗਏ ਅਤੇ ਸਵਾਲ ਪੁੱਛਣ ਵਾਲਾ ਪੁਰਸ਼ ਸੀ ਜਾਂ ਔਰਤ। ਸ਼ੋਧਕਰਤਾਵਾਂ ਨੇ ਦੇਖਿਆ ਕਿ ਸੰਮੇਲਨ ਵਿਚ ਮੌਜੂਦ ਪੁਰਸ਼ਾਂ ਨੇ ਔਰਤਾਂ ਦੀ ਤੁਲਨਾ ਵਿਚ 80 ਫੀਸਦੀ ਤੋਂ ਵਧ ਸਵਾਲ ਕੀਤੇ। ਕੁਝ ਇਸ ਤਰ੍ਹਾਂ ਦਾ ਰੂਪ ਨੌਜਵਾਨ ਸ਼ੋਧਕਰਤਾਵਾਂ ਵਿਚ ਦੇਖਿਆ ਗਿਆ, ਜਦਕਿ ਉੱਥੇ ਮੌਜੂਦ ਲੋਕਾਂ ਵਿਚ ਜ਼ਿਆਦਾਤਰ ਪੁਰਸ਼ ਹੀ ਸਨ।