ਪੱਥਰੀ ਕਢਵਾਉਣ ਗਈ ਔਰਤ ਨੇ ਦਿੱਤਾ 3 ਬੱਚਿਆਂ ਨੂੰ ਜਨਮ

08/20/2019 3:21:42 PM

ਬਿਸਮਾਰਕ (ਏਜੰਸੀ)- ਦੱਖਣੀ ਡੇਕੋਟਾ ਦੀ ਇਕ ਔਰਤ ਨੇ ਹਾਲ ਹੀ ਵਿਚ ਟ੍ਰਿਪਲੇਟਸ ਨੂੰ ਜਨਮ ਦਿੱਤਾ ਹੈ ਪਰ ਉਸ ਦੀ ਇਹ ਡਿਲੀਵਰੀ ਹੈਰਾਨ ਕਰਨ ਵਾਲੀ ਸੀ। ਤਿੰਨ ਬੱਚਿਆਂ ਦੇ ਜਨਮ ਦੀ ਖੁਸ਼ੀ ਤੋਂ ਜ਼ਿਆਦਾ ਹੈਰਾਨੀ ਦਾ ਮਾਹੌਲ ਸੀ। ਇਸ ਔਰਤ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਪ੍ਰੈਗਨੈਂਸੀ ਬਾਰੇ ਉਦੋਂ ਬਿਲਕੁਲ ਪਤਾ ਨਹੀਂ ਸੀ। ਉਸ ਨੂੰ ਲੱਗਾ ਕਿ ਇਹ ਕਿਡਨੀ ਸਟੋਨ ਦੀ ਸਮੱਸਿਆ ਹੈ ਅਤੇ ਇਹੀ ਚੈਕਅੱਪ ਕਰਵਾਉਣ ਲਈ ਉਹ ਹਸਪਤਾਲ ਗਈ ਤਾਂ ਉਥੇ ਪ੍ਰੈਗਨੈਂਸੀ ਦਾ ਖੁਲਾਸਾ ਹੋਇਆ।

ਸਟਰਗਿਸ ਦੀ ਡੈਨੇਟ ਗਿਲਟਜ਼ ਨੇ 10 ਅਗਸਤ ਨੂੰ ਤਿੰਨ ਸਿਹਤਮੰਦ ਬੱਚਿਆਂ ਨੂੰ ਜਨਮ ਦਿੱਤਾ। ਗਿਲਟਜ਼ ਦਾ ਕਹਿਣਾ ਹੈ ਕਿ ਉਸ ਦੇ ਪਹਿਲਾਂ ਹੀ ਦੋ ਬੱਚੇ ਸਨ, ਪਰ ਉਸ ਨੂੰ ਹੁਣ ਤੱਕ 34 ਹਫਤੇ ਦੇ ਗਰਭ ਤੋਂ ਬਾਅਦ ਪ੍ਰੈਗਨੈਂਟ ਹੋਣ ਬਾਰੇ ਪਤਾ ਲੱਗਾ। ਉਹ ਆਖਦੀ ਹੈ ਕਿ ਜਦੋਂ ਉਸ ਨੂੰ ਦਰਦ ਹੋਣ ਲੱਗਾ ਤਾਂ ਉਸ ਨੂੰ ਲੱਗਾ ਕਿ ਇਹ ਕਿਡਨੀ ਸਟੋਨ ਕਾਰਨ ਹੈ, ਜੋ ਪਹਿਲਾਂ ਹੋ ਚੁੱਕੀ ਹੈ। ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਹ ਅਸਲ ਵਿਚ ਲੇਬਰ ਵਿਚ ਸੀ। ਤਿੰਨ ਮਿੰਟ ਅੰਦਰ ਤਿੰਨਾਂ ਦਾ ਜਨਮ ਹੋਇਆ। ਹਰੇਕ ਦਾ ਭਾਰ ਲਗਭਗ 4 ਪਾਉਂਡ (1.8 ਕਿਲੋਗ੍ਰਾਮ) ਹੈ।

ਗਿਲਟਜ਼ ਮੁਤਾਬਕ 34ਵੇਂ ਹਫਤੇ ਵਿਚ ਪ੍ਰੈਗਨੈਂਸੀ ਦਾ ਪਤਾ ਲੱਗਣ 'ਤੇ ਹਰ ਕਿਸੇ ਵਾਂਗ ਮੈਨੂੰ ਵੀ ਇਸ 'ਤੇ ਵਿਸ਼ਵਾਸ ਨਹੀਂ ਹੋਇਆ। ਮੈਂ ਕਿਡਨੀ ਸਟੋਨ ਦੀ ਸਰਜਰੀ ਦਾ ਸੋਚ ਰਹੀ ਸੀ ਅਤੇ ਅਖੀਰ ਵਿਚ ਉਸ ਰਾਤ ਇਕ ਸੀ-ਸੈਕਸ਼ਨ ਦੇ ਨਾਲ ਤਿੰਨ ਪਿਆਰੇ ਬੱਚਿਆਂ ਦਾ ਜਨਮ ਹੋਇਆ। ਗਿਲਟਜ਼ ਦੇ ਪਤੀ ਆਸਟਿਨ ਨੇ ਕਿਹਾ ਕਿ ਉਹ ਪੂਰੀ ਗੱਲ ਤੋਂ ਹੈਰਾਨ ਸਨ। ਇਨ੍ਹਾਂ ਬੱਚਿਆਂ ਦੇ ਨਾਂ ਬਲੇਜ਼, ਜਿਪਸੀ ਅਤੇ ਨਿੱਕੀ ਰੱਖਿਆ ਗਿਆ। ਜੋੜੇ ਦੇ 10 ਸਾਲ ਦੇ ਬੇਟੇ ਰੌਨੀ ਨੇ ਕਿਹਾ ਕਿ ਉਸ ਦੀ ਸ਼ੂਟਿੰਗ ਦੀ ਇੱਛਾ ਪੂਰੀ ਹੋ ਗਈ ਹੈ। ਰੌਨੀ ਨੇ ਕਿਹਾ ਕਿ ਇਕ ਵਾਰ ਮੈਂ ਇਕ ਸ਼ੂਟਿੰਗ ਸਟਾਰ ਨੂੰ ਦੇਖਿਆ ਅਤੇ ਮੈਂ ਭਰਾ ਦੀ ਕਾਮਨਾ ਕੀਤੀ ਸੀ ਅਤੇ ਮੈਂ ਆਪਣੀ ਛੋਟੀ ਭੈਣ ਲਈ ਦੋ ਭੈਣਾਂ ਦੀ ਕਾਮਨਾ ਕੀਤੀ ਕਿਉਂਕਿ ਉਹ ਹਮੇਸ਼ਾ ਇਕ ਛੋਟੀ ਭੈਣ ਚਾਹੁੰਦੀ ਸੀ।

Sunny Mehra

This news is Content Editor Sunny Mehra