ਔਰਤ ਨੂੰ ਤਸਵੀਰ ਲਈ ਪੋਜ਼ ਦੇਣਾ ਪਿਆ ਮਹਿੰਗਾ, ਸਮੁੰਦਰੀ ਲਹਿਰ ਲੈ ਗਈ ਰੋੜ੍ਹ ਕੇ

03/22/2018 4:35:28 PM

ਲੰਡਨ (ਏਜੰਸੀ)- ਇਕ ਔਰਤ ਨੂੰ ਤਸਵੀਰ ਖਿਚਵਾਉਣੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਸਮੁੰਦਰ ਦੀ ਲਹਿਰ ਉਸ ਨੂੰ ਖਿੱਚ ਕੇ ਲੈ ਗਈ। ਇਹ ਸਾਰੀ ਘਟਨਾ ਇਕ ਜੋੜੇ ਵਲੋਂ ਫਿਲਮਾਈ ਜਾ ਰਹੀ ਸੀ, ਜਿਸ ਵਿਚ ਸਾਫ ਤੌਰ ਉੱਤੇ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਜੋ ਸਮੁੰਦਰ ਕੰਢੇ ਪੋਜ਼ ਦੇ ਰਹੀ ਸੀ ਅਤੇ ਦੂਸਰੀ ਔਰਤ ਉਸ ਦੀ ਤਸਵੀਰ ਖਿੱਚ ਰਹੀ ਸੀ ਪਰ ਅਚਾਨਕ ਸਮੁੰਦਰ ਵਿਚੋਂ ਉੱਠੀ ਭਿਆਨਕ ਲਹਿਰ ਉਸ ਨੂੰ ਧੂਹ ਕੇ ਲੈ ਗਈ ਅਤੇ ਤਸਵੀਰ ਖਿੱਚ ਰਹੀ ਔਰਤ ਇਹ ਸਭ ਦੇਖ ਹੈਰਾਨ ਰਹਿ ਗਈ।

ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਔਰਤ ਦੀ ਜਾਨ ਬਚ ਗਈ ਜਾਂ ਨਹੀਂ। ਇਸ ਵੀਡੀਓ ਨੂੰ ਮੰਗਲਵਾਰ ਨੂੰ ਇੰਟਰਨੈੱਟ ਉੱਤੇ ਪੋਸਟ ਕੀਤਾ ਗਿਆ। ਵੀਡੀਓ ਬਣਾ ਰਹੇ ਜੋੜੇ ਦਾ ਕਹਿਣਾ ਹੈ ਕਿ ਔਰਤ ਨੂੰ ਬਚਾ ਲਿਆ ਗਿਆ ਹੈ ਅਤੇ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ।