ਕੁਈਨਜ਼ਲੈਂਡ ਸਥਿਤ ਘਰ ''ਚੋਂ ਅੱਧੀ ਰਾਤ ਨੂੰ ਲਾਪਤਾ ਹੋਈ ਔਰਤ, ਪੁਲਸ ਕਰ ਰਹੀ ਹੈ ਭਾਲ

06/14/2017 1:15:17 PM

ਕੁਈਨਜ਼ਲੈਂਡ— ਕੁਈਨਜ਼ਲੈਂਡ ਦੇ ਸ਼ਹਿਰ ਪੋਰਟ ਡਗਲਸ 'ਚ ਅੱਧੀ ਰਾਤ ਨੂੰ ਇਕ ਔਰਤ ਲਾਪਤਾ ਹੋ ਗਈ। ਇਸ ਸੰਬੰਧ 'ਚ ਪੁਲਸ ਦਾ ਕਹਿਣਾ ਹੈ ਕਿ ਇਕ ਵਿਅਕਤੀ ਜੋ ਕਿ ਉਸ ਨੂੰ ਜਾਣਦਾ ਹੈ, ਉਸ ਦੀ ਇੱਛਾ ਦੇ ਵਿਰੁੱਧ ਉਸ ਨੂੰ ਆਪਣੇ ਨਾਲ ਲੈ ਗਿਆ। ਸ਼ਾਇਦ ਉਸ ਨੂੰ ਅਗਵਾ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ 20 ਸਾਲਾ ਜੈਸਿਕਾ ਹੈਮਿਲ ਕੱਲ ਅੱਧੀ ਰਾਤ ਨੂੰ ਪੋਰਟ ਡਗਲਸ ਸਥਿਤ ਆਪਣੇ ਘਰ 'ਚੋਂ ਲਾਪਤਾ ਹੋ ਗਈ। ਉਸ ਦੇ ਪਰਿਵਾਰ 'ਚ ਉਸ ਦੀ ਸੁਰੱਖਿਆ ਨੂੰ ਲੈ ਕੇ ਡਰ ਬਣਿਆ ਹੋਇਆ ਹੈ।
ਪੁਲਸ ਇੰਸਪੈਕਟਰ ਮਾਈਕ ਨੇ ਕਿਹਾ ਕਿ ਜੈਸਿਕ ਦੇ ਲਾਪਤਾ ਹੋਣ ਕਾਰਨ ਉਸ ਦਾ ਪਰਿਵਾਰ ਅਤੇ ਦੋਸਤ ਚਿੰਤਾ ਵਿਚ ਹਨ। ਲਾਪਤਾ ਹੋਣ ਤੋਂ ਬਾਅਦ ਉਸ ਨੇ ਕਿਸੇ ਨਾਲ ਵੀ ਸੰਪਰਕ ਕਾਇਮ ਨਹੀਂ ਕੀਤਾ। ਓਧਰ ਜੈਸਿਕਾ ਦੇ ਘਰ ਦੇ ਇਕ ਮੈਂਬਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਜੈਸਿਕਾ ਨੂੰ ਆਖਰੀ ਵਾਰ ਬੁੱਧਵਾਰ ਤੜਕੇ 2.00 ਵਜੇ ਦੇਖਿਆ ਸੀ। ਸਾਡੇ ਕੋਲ ਜੋ ਜਾਣਕਾਰੀ ਸੀ ਉਹ ਇਹ ਹੀ ਹੈ ਕਿ ਉਸ ਨੇ ਅੱਜ ਕੰਮ 'ਤੇ ਜਾਣਾ ਸੀ ਪਰ ਉਹ ਨਹੀਂ ਹੈ। ਉਸ ਦਾ ਲਾਪਤਾ ਹੋਣਾ ਸਾਡੇ ਲਈ ਬੇਹੱਦ ਚਿੰਤਾ ਦਾ ਕਾਰਨ ਹੈ। 
ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਉਸ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਜਿਸ ਕਿਸੇ ਨੂੰ ਵੀ ਜੈਸਿਕਾ ਬਾਰੇ ਪਤਾ ਲੱਗਾ, ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਜਾਵੇ। ਪੁਲਸ ਨੇ ਦੱਸਿਆ ਕਿ ਉਹ 170 ਸੈਂਟੀਮੀਟਰ ਲੰਬੀ ਅਤੇ ਉਸ ਦੀਆਂ ਨੀਲੀਆਂ ਅੱਖਾਂ ਅਤੇ ਭੂਰੇ ਵਾਲ ਹਨ।