ਮਜ਼ੇ ਕਰਨ ਘਰੇ ਬੁਲਾ ਕੇ ਸੋ ਗਿਆ ਵਿਅਕਤੀ, ਔਰਤ ਨੇ ਘਰ ਨੂੰ ਲਾ ਦਿੱਤੀ ਅੱਗ

08/20/2019 3:18:57 PM

ਨਿਊਜਰਸੀ— ਅਮਰੀਕਾ ਦੇ ਨਿਊਜਰਸੀ 'ਚ 29 ਸਾਲ ਦੀ ਔਰਤ ਨੂੰ ਇਕ ਵਿਅਕਤੀ ਨੂੰ ਘਰ ਦੇ ਅੰਦਰ ਜ਼ਿੰਦਾ ਸਾੜਨ ਦੀ ਕੋਸ਼ਿਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ 29 ਸਾਲਾ ਤੇਜਾ ਰਸੇਲ ਵਿਅਕਤੀ ਨਾਲ ਮਿਲਣ ਉਸ ਦੇ ਘਰ ਪਹੁੰਚੀ ਸੀ ਪਰ ਉਸ ਨੇ ਦਰਵਾਜ਼ਾ ਹੀ ਨਹੀਂ ਖੋਲਿਆ। ਇਸ 'ਤੇ ਗੁੱਸੇ 'ਚ ਆਈ ਔਰਤ ਨੇ ਉਸ ਵਿਅਕਤੀ ਦੇ ਘਰ ਨੂੰ ਅੱਗ ਲਗਾ ਦਿੱਤੀ।

ਔਰਤ ਨੂੰ ਘਰ ਬੁਲਾ ਖੁਦ ਸੋ ਗਿਆ ਵਿਅਕਤੀ
ਪੁਲਸ ਮੁਤਾਬਕ ਵਿਅਕਤੀ ਨੇ ਮਹਿਲਾ ਨੂੰ ਮੈਸੇਜ ਕਰ ਸਰੀਰਕ ਸਬੰਧ ਬਣਾਉਣ ਦਾ ਆਫਰ ਦਿੱਤਾ ਸੀ। ਇਸ ਨੂੰ ਸਵਿਕਾਰ ਕਰਦਿਆਂ ਔਰਤ 4 ਅਗਸਤ ਦੀ ਸਵੇਰੇ ਚਾਰ ਵਜੇ ਉਸ ਦੇ ਘਰ ਪਹੁੰਚੀ ਸੀ। ਉਸ ਨੇ ਦਰਵਾਜ਼ਾ ਖੜਕਾਇਆ ਪਰ ਵਿਅਕਤੀ ਗਹਿਰੀ ਨੀਂਦ 'ਚ ਸੀ। ਲਗਾਤਾਰ ਘੰਟੀ ਵਜਾਉਣ ਬਾਅਦ ਵੀ ਜਦੋਂ ਉਸ ਨੇ ਦਰਵਾਜ਼ਾ ਨਾ ਖੋਲਿਆ ਤਾਂ ਔਰਤ ਨੇ ਉਸ ਦੀ ਜਾਨ ਲੈਣ ਦੀ ਠਾਣ ਲਈ।

ਗੈਸ ਸਟੇਸ਼ਨ ਤੋਂ ਲਿਆਈ ਲਾਈਟਰ
ਰਸੇਲ ਨੇ ਪਹਿਲਾਂ ਤਾਂ ਘਰ ਦੀ ਘੰਟੀ ਵਜਾ ਕੇ ਔਰਤ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਨਾ ਉੱਠਿਆ ਤਾਂ ਔਰਤ ਗੈਸ ਸਟੇਸ਼ਨ 'ਤੇ ਗਈ ਤੇ ਉਥੋਂ ਲਾਈਟਰ ਤੇ ਜਲਣਸ਼ੀਲ ਪਦਾਰਥ ਲੈ ਆਈ। ਵਾਪਸ ਆ ਕੇ ਔਰਤ ਨੇ ਵਿਅਕਤੀ ਦੇ ਘਰ ਦੇ ਦਵਾਜ਼ੇ 'ਤੇ ਤੇਲ ਛਿੜਕਿਆ ਤੇ ਅੱਗ ਲਗਾ ਦਿੱਤੀ। ਕੁਝ ਹੀ ਸਕਿੰਟਾਂ 'ਚ ਪੂਰੇ ਘਰ ਨੇ ਅੱਗ ਫੜ ਲਈ।

ਖਿੜਕੀ ਤੋਂ ਛਾਲ ਮਾਰ ਬਚਾਈ ਜਾਨ
ਘਰ ਦੇ ਅੰਦਰ ਸੋ ਰਹੇ ਵਿਅਕਤੀ ਦੀ ਜਦੋਂ ਨੀਂਦ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਸਾਰੇ ਘਰ 'ਚ ਅੱਗ ਫੈਲ ਗਈ ਹੈ। ਉਸ ਨੇ ਕਿਸੇ ਤਰ੍ਹਾਂ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਪਰ ਉਦੋਂ ਤੱਕ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਪੁਲਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਰਸੇਲ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਬਾਅਦ ਪੂਰਾ ਮਾਮਲਾ ਪਤਾ ਲੱਗਿਆ ਕਿ ਅੱਗ ਲੱਗਣ ਦਾ ਕਾਰਨ ਕੀ ਸੀ। ਔਰਤ ਤੇ ਕਤਲ ਦੀ ਕੋਸ਼ਿਸ਼ ਸਣੇ ਹੋਰ ਅਪਰਾਧਾਂ 'ਚ ਮਾਮਲਾ ਦਰਜ ਕੀਤਾ ਗਿਆ ਹੈ।

Baljit Singh

This news is Content Editor Baljit Singh