ਕੈਨੇਡਾ ''ਚ 85 ਸਾਲਾ ਬਜ਼ੁਰਗ ਔਰਤ ਦੀ ਸੜਕ ਹਾਦਸੇ ''ਚ ਮੌਤ

12/19/2017 3:32:08 PM

ਟੋਰਾਂਟੋ— ਕੈਨੇਡਾ ਦੇ ਸ਼ਹਿਰ ਮਾਊਂਟ ਡੈਨਿਸ 'ਚ ਸੜਕ ਹਾਦਸੇ ਦੌਰਾਨ 85 ਸਾਲਾ ਬੇਬੇ ਦੀ ਮੌਤ ਹੋ ਗਈ। ਸੋਮਵਾਰ ਸ਼ਾਮ 5 ਵਜੇ ਅਗਲੀਟਿੰਨ ਅਵੈਨੀਊ ਵੈੱਸਟ ਅਤੇ ਵੈਸਟਨ ਰੋਡ 'ਤੇ ਇਕ ਟੈਕਸੀ ਨਾਲ ਇਹ ਬਜ਼ੁਰਗ ਔਰਤ ਟਕਰਾ ਗਈ। ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਉਹ ਬਚ ਨਾ ਸਕੀ। ਟੋਰਾਂਟੋ ਪੁਲਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਜਿਸ ਟੈਕਸੀ ਨਾਲ ਇਹ ਔਰਤ ਟਕਰਾਈ, ਉਸ ਟੈਕਸੀ ਦੀ ਕੰਪਨੀ ਦੇ ਮੈਨੇਜਰ ਨੇ ਇਸ ਦਰਦਨਾਕ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਜਾਂਚ 'ਚ ਪੁਲਸ ਦੀ ਪੂਰੀ ਮਦਦ ਕਰਨਗੇ। ਕੁੱਝ ਸਮੇਂ ਮਗਰੋਂ ਇਸ ਸੜਕ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ।