ਜੰਗਲੀ ਜੀਵ ਨਸਲਾਂ ਜੀਵਨ ਅਤੇ ਜਾਇਦਾਦ ਨੂੰ ਪਹੁੰਚਾ ਰਹੀਆਂ ਹਨ ਨੁਕਸਾਨ : ਖੋਜ

06/29/2017 5:29:12 AM

ਨਿਊਯਾਰਕ— ਵਿਗਿਆਨੀਆਂ ਦਾ ਕਹਿਣਾ ਹੈ ਕਿ 32 ਜੰਗਲੀ ਜੀਵ ਨਸਲਾਂ ਭਾਰਤ 'ਚ ਜੀਵਨ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਨੂੰ ਇਨ੍ਹਾਂ ਨੁਕਸਾਨਾਂ ਨੂੰ ਘੱਟ ਕਰਨ ਲਈ ਮਨੁੱਖੀ ਜੰਗਲੀ ਜੀਵਨ ਸੰਘਰਸ਼ ਪ੍ਰਬੰਧ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਅਧਿਐਨ 'ਚ ਸਾਲ 2011 ਤੋਂ 2014 ਵਿਚਾਲੇ ਪੱਛਮੀ, ਮੱਧ ਅਤੇ ਦੱਖਣੀ ਭਾਰਤ 'ਚ 11 ਜੰਗਲੀ ਜੀਵ ਪਾਰਕਾਂ ਕੋਲ 2855 ਪਿੰਡਾਂ 'ਚ 5196 ਪਰਿਵਾਰਾਂ ਵਿਚਾਲੇ ਮਨੁੱਖੀ ਜੰਗਲੀ ਜੀਵਨ ਸੰਘਰਸ਼ ਪੈਟਰਨ ਅਤੇ ਰੋਕਥਾਮ ਤਕਨੀਕਾਂ ਦੀ ਪੜਤਾਲ ਕੀਤੀ ਗਈ। ਇਹ ਅਧਿਐਨ ਮਨੁੱਖੀ ਜੰਗਲੀ ਜੀਵਨ ਸੰਘਰਸ਼ ਨੂੰ ਘੱਟ ਕਰਨ ਲਈ ਬਿਹਤਰ ਨੀਤੀਆਂ ਦੀ ਜਾਣਕਾਰੀ ਦੇਣ 'ਚ ਮਦਦ ਕਰਨ ਲਈ ਕਰਵਾਇਆ ਗਿਆ।
ਅਮਰੀਕਾ 'ਚ ਵਾਈਲਡ ਲਾਈਫ ਕੰਜ਼ਰਵੇਸ਼ਨ ਸੋਸਾਇਟੀ 'ਚ ਸੁਰੱਖਿਅਤ ਵਿਗਿਆਨੀ ਕਮ ਸਮੇਤ ਖੋਜਕਾਰਾਂ ਵਲੋਂ ਪ੍ਰਭਾਵਸ਼ਾਲੀ ਰੋਕਥਾਮ ਤਕਨੀਕ ਦੀ ਪਛਾਣ, ਮੌਜੂਦਾ ਮੁਆਵਜ਼ਾ ਯੋਜਨਾਵਾਂ ਨੂੰ ਮਜ਼ਬੂਤ ਬਣਾਉਣ ਅਤੇ ਸਥਾਨਕ ਭਾਈਚਾਰਿਆਂ, ਸਰਕਾਰ ਅਤੇ ਸੁਰੱਖਿਅਤ ਵਿਗਿਆਨੀਆਂ ਵਿਚਾਲੇ ਰਾਬਤਾ ਸ਼ੁਰੂ ਕਰਨ ਦਾ ਸਵਾਗਤ ਕੀਤਾ ਗਿਆ। ਖੋਜਕਾਰਾਂ ਨੇ ਪਾਇਆ ਕਿ ਭਾਰਤ 'ਚ ਲਗਭਗ 11 ਪਾਰਕਾਂ ਦੇ ਆਲੇ-ਦੁਆਲੇ 5 ਹਜ਼ਾਰ ਤੋਂ ਵੱਧ ਪਰਿਵਾਰਾਂ 'ਤੇ ਕੀਤੇ ਗਏ ਸਰਵੇਖਣ 'ਚ ਪਾਇਆ ਗਿਆ ਕਿ 71 ਫੀਸਦੀ ਪਰਿਵਾਰਾਂ ਦੀਆਂ ਫਸਲਾਂ ਨੂੰ ਨੁਕਸਾਨ ਹੋਇਆ, ਪਸ਼ੂਆਂ ਨੂੰ 17 ਫੀਸਦੀ ਤੱਕ ਅਤੇ ਤਿੰਨ ਫੀਸਦੀ ਪਰਿਵਾਰਾਂ 'ਚ ਮਨੁੱਖਾਂ ਦੇ ਜ਼ਖਮੀ ਹੋਣ ਅਤੇ ਮੌਤ ਹੋਣ ਦੀ ਜਾਣਕਾਰੀ ਮਿਲੀ। ਅਧਿਐਨ 'ਚ ਪਾਇਆ ਗਿਆ ਕਿ ਗ੍ਰਾਮੀਣ ਪਰਿਵਾਰ ਆਪਣੀਆਂ ਫਸਲਾਂ, ਪਸ਼ੂਆਂ ਤੇ ਜਾਇਦਾਦ ਦੀ ਰੱਖਿਆ ਲਈ 12 ਤਕਨੀਕਾਂ ਦੀ ਵਰਤੋਂ ਕਰ ਰਹੇ ਹਨ।