ਪਤੀ ਨੂੰ ਬਚਾਉਣ ਲਈ ਪਤਨੀ ਲਗਾਏਗੀ ਹਰ ਬਾਜ਼ੀ, ਦਾਨ ਕਰੇਗੀ ਆਪਣੇ ਸਰੀਰ ਦਾ ਅੰਗ (ਤਸਵੀਰਾਂ)

05/09/2017 1:24:58 PM

ਓਟਾਵਾ— ਪਤਨੀ ਨੂੰ ਅਰਧਾਂਗਨੀ ਯਾਨੀ ਕਿ ਪਤੀ ਦੇ ਜੀਵਨ ਦਾ ਅੱਧਾ ਹਿੱਸਾ ਕਿਹਾ ਜਾਂਦਾ ਹੈ ਪਰ ਇਸ ਪਤਨੀ ਨੇ ਇਸ ਨੂੰ ਸਾਰਥਕ ਕਰ ਕੇ ਦਿਖਾ ਦਿੱਤਾ ਹੈ। ਕੈਨੇਡਾ ਦੀ ਨਾਗਾਮਨੀ ਤੁਰਾਗਾ ਆਪਣੇ ਪਤੀ ਦੀ ਜ਼ਿੰਦਗੀ ਨੂੰ ਬਚਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ ਅਤੇ ਇਸ ਲਈ ਉਹ ਉਸ ਨੂੰ ਆਪਣੀ ਕਿਡਨੀ ਦਾਨ ਕਰੇਗੀ। ਤੁਰਾਗਾ ਦਾ ਪਤੀ ਭਾਰਗਵ ਕਿਡਨੀ ਦੀ ਬੀਮਾਰੀ ਤੋਂ ਪਰੇਸ਼ਾਨ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ''ਤੇ ਉਸ ਦੀ ਕਿਡਨੀ ਟਰਾਂਸਪਲਾਂਟ ਨਾ ਕੀਤੀ ਗਈ ਤਾਂ ਉਸ ਨੂੰ ਸਾਰੀ ਉਮਰ ਡਾਇਆਲਿਸਿਸ ''ਤੇ ਰਹਿਣਾ ਪਵੇਗਾ। ਆਪਣੇ ਪਤੀ ਨੂੰ ਇਸ ਸਮੱਸਿਆ ਤੋਂ ਬਚਾਉਣ ਲਈ ਨਾਗਾਮਨੀ ਉਸ ਨੂੰ ਆਪਣੀ ਕਿਡਨੀ ਦਾਨ ਦੇਵੇਗੀ। 
ਨਾਗਾਮਨੀ ਨੇ ਕਿਹਾ ਕਿ ਉਹ ਆਪਣੇ ਪਤੀ ਨੂੰ ਹਰ ਤਰ੍ਹਾਂ ਦੀ ਤਕਲੀਫ ਤੋਂ ਬਚਾਉਣਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਦੋਹਾਂ ਨੇ ਇਹ ਫੈਸਲਾ ਆਪਸੀ ਸਹਿਮਤੀ ਨਾਲ ਲਿਆ ਹੈ ਅਤੇ ਉਸ ਦੀ ਕਿਡਨੀ ਭਾਰਗਵ ਲਈ ਉੱਚਿਤ ਮੇਲ ਵੀ ਹੈ। ਬੁੱਧਵਾਰ ਨੂੰ ਇਹ ਆਪ੍ਰੇਸ਼ਨ ਹੋਵੇਗਾ ਤਾਂ ਉਸ ਨੂੰ ਲਾਈਵ ਸਟ੍ਰੀਮ ਕਰਕੇ ਲੋਕਾਂ ਨੂੰ ਦਿਖਾਇਆ ਜਾਵੇਗਾ ਤਾਂ ਜੋ ਉਹ ਕਿਡਨੀ ਟਰਾਂਸਪਲਾਂਟ ਨੂੰ ਲੈ ਕੇ ਜਾਗਰੂਕ ਹੋ ਸਕਣ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਕਿਡਨੀ ਦਾਨ ਕਰਨ ਲਈ ਅੱਗੇ ਆਉਣ। 

Kulvinder Mahi

This news is News Editor Kulvinder Mahi