ਟੋਰਾਂਟੋ ਬਣੇਗਾ ਖਾਲਿਸਤਾਨ, ਸੋਸ਼ਲ ਮੀਡੀਆ 'ਤੇ #TorontoWillBeKhalistan ਕਰ ਰਿਹਾ ਟਰੈਂਡ (ਵੀਡੀਓ)

12/08/2020 11:24:13 PM

ਟੋਰਾਂਟੋ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੇ ਕਿਸਾਨ ਅੰਦੋਲਨ 'ਤੇ ਬਿਆਨਬਾਜ਼ੀ ਕਰ ਬੁਰੀ ਤਰ੍ਹਾਂ ਨਾਲ ਘਿਰ ਗਏ ਹਨ। ਨਵੀਂ ਦਿੱਲੀ ਦੇ ਸਪੱਸ਼ਟੀਕਰਨ ਦੇ ਬਾਵਜੂਦ ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਦੁਬਾਰਾ ਬਿਆਨਬਾਜ਼ੀ ਕੀਤੀ ਜਿਸ ਤੋਂ ਸਾਫ ਹੈ ਕਿ ਟਰੂਡੋ ਸ਼ਾਇਦ ਕਿਸੇ ਦਬਾਅ 'ਚ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਹਵਾ ਦੇਣ 'ਤੇ ਲੱਗੇ ਹਨ।


 

ਇਹ ਵੀ ਪੜ੍ਹੋ -ਬ੍ਰਿਟੇਨ 'ਚ ਇਸ ਭਾਰਤੀ ਮੂਲ ਦੇ ਜੋੜੇ ਨੂੰ ਲਾਇਆ ਗਿਆ ਕੋਵਿਡ-19 ਦਾ ਟੀਕਾ

ਮੰਨਿਆ ਜਾ ਰਿਹਾ ਹੈ ਕਿ ਟਰੂਡੋ 'ਤੇ ਖਾਲਿਸਤਾਨ ਦਾ ਦਬਾਅ ਹੈ ਅਤੇ ਇਸ ਕਾਰਣ ਉਹ ਭਾਰਤ ਨਾਲ ਦੁਵੱਲੇ ਸੰਬੰਧਾਂ ਤੋਂ ਵਧੇਰੇ ਬਿਆਨਬਾਜ਼ੀ ਨੂੰ ਤਰਜ਼ੀਹ ਦੇ ਰਹੇ ਹਨ। ਭਾਰਤ ਦੇ ਕੁਝ ਲੋਕ ਜਿਥੇ ਕਿਸਾਨ ਅੰਦੋਲਨ 'ਤੇ ਟਰੂਡੇ ਦੇ ਸਮਰਥਨ ਨੂੰ ਸਹੀ ਮੰਨ ਰਹੇ ਹਨ ਉੱਥੇ ਇਕ ਵਰਗ ਉਨ੍ਹਾਂ ਦੇ ਵਿਰੁੱਧ ਉਤਰ ਗਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਜਮ ਕੇ ਭੜਾਸ ਕੱਢੀ ਜਾ ਰਹੀ ਹੈ। ਟਰੂਡੋ ਵਿਰੁੱਧ ਟਵਿੱਟਰ 'ਤੇ #TorontoWillBeKhalistan ਟਰੈਂਡ ਕਰ ਰਿਹਾ ਹੈ।



 

ਇਹ ਵੀ ਪੜ੍ਹੋ -Apple AirPods Max ਲਾਂਚ, ਜਾਣੋ ਕੀਮਤ ਤੇ ਫੀਚਰਜ਼

ਇਕ ਯੂਜ਼ਰ ਨੇ ਭੜਾਸ ਕੱਢਦੇ ਹੋਏ ਲਿਖਿਆ ਕਿ ਅਸੀਂ ਇੰਡੀਅਨ ਤੁਹਾਡੀ ਭਾਵਨਾ ਨੂੰ ਸਮਝਦੇ ਹਾਂ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਹਾਂ ਇਸ ਲਈ ਚੱਲੋ ਟੋਰਾਂਟੋ ਨੂੰ ਖਾਲਿਸਤਾਨ ਦੇ ਰੂਪ 'ਚ ਬਦਲ ਦੇਈਏ' ''ਜਗਜੀਤ ਸਿੰਘ ਚੌਹਾਨ'' ਸਭ ਤੋਂ ਖੁਸ਼ ਹੋਣਗੇ ਅਤੇ ਤੁਹਾਨੂੰ ਆਸ਼ੀਰਵਾਦ ਦੇਣਗੇ। ਇਕ ਯੂਜ਼ਰ ਨੇ ਪ੍ਰਦਰਸ਼ਨ ਦੇ ਖਾਲੀ ਪੰਡਾਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਕਿਸਾਨ ਅੰਦੋਲਨ ਪਰ ਕਿਸਾਨ ਖੇਤਾਂ 'ਚ ਹਨ ਅਤੇ ਮੈਦਾਨ 'ਚ ਇਕੱਲਾ ਬੈਠਾ ਵਿਅਕਤੀ ਸ਼ਾਇਦ ਟਰੂਡੋ ਹੈ।

ਇਕ ਯੂਜ਼ਰ ਨੇ ਲਿਖਿਆ @JustinTrudeau ਖਾਲਿਸਤਾਨੀ ਨੂੰ ਸਪੋਰਟ ਜਾਰੀ ਰੱਖੋ। ਉਹ ਦਿਨ ਦੂਰ ਨਹੀਂ ਜਦ ਤੁਹਾਡੀ ਇੱਛਾ ਪੂਰੀ ਹੋਵੇਗੀ ਅਤੇ ਟੋਰਾਂਟੋ ਖਾਲਿਸਤਾਨ ਬਣ ਜਾਵੇਗਾ। ਦੱਸ ਦੇਈਏ ਕਿ ਪਹਿਲਾਂ ਜਦ ਉਨ੍ਹਾਂ ਨੇ ਕਿਸਾਨ ਅੰਦੋਲਨ 'ਤੇ ਟਿੱਪਣੀ ਕੀਤੀ ਸੀ ਤਾਂ ਭਾਰਤ ਨੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Karan Kumar

This news is Content Editor Karan Kumar