ਦਫਤਰ ਦੇ ''ਏਸੀ'' ''ਚ ਔਰਤਾਂ ਨੂੰ ਕਿਉਂ ਲੱਗਦੀ ਹੈ ਜ਼ਿਆਦਾ ਠੰਡ?

08/05/2019 3:44:18 PM

ਨਵੀਂ ਦਿੱਲੀ/ਲੰਡਨ— ਦਫਤਰ 'ਚ ਅਕਸਰ ਦੇਖਿਆ ਗਿਆ ਹੈ ਕਿ ਗਰਮੀਆਂ ਦੇ ਮੌਸਮ 'ਚ ਜਦੋਂ ਏ.ਸੀ. ਬਹੁਤ ਘੱਟ ਤਾਪਮਾਨ 'ਤੇ ਚੱਲ ਰਿਹਾ ਹੁੰਦਾ ਹੈ ਤਾਂ ਬਹੁਤ ਸਾਰੀਆਂ ਔਰਤਾਂ ਠੰਡ ਨਾਲ ਪਰੇਸ਼ਾਨ ਹੋ ਕੇ ਸਟੋਲ ਤੇ ਹੋਰ ਚੀਜ਼ਾਂ ਕੋਲ ਰੱਖਦੀਆਂ ਹਨ। ਪਰੰਤੂ ਕਦੇ ਤੁਸੀਂ ਜਾਨਣ ਦੀ ਕੋਸ਼ਿਸ਼ ਕੀਤੀ ਕਿ ਅਜਿਹਾ ਕਿਉਂ ਹੁੰਦਾ ਹੈ। ਹਾਲ ਹੀ 'ਚ ਹੋਏ ਇਕ ਰਿਸਰਚ 'ਚ ਇਸ ਬਾਰੇ ਰੋਚਕ ਤੱਥਾਂ ਦਾ ਪਤਾ ਲੱਗਿਆ ਹੈ। ਤਾਂ ਆਓ ਜਾਣਦੇ ਹਾਂ ਕਿ ਕੀ ਕਹਿੰਦੀ ਹੈ ਰਿਸਰਚ।

ਗਰਮੀ ਦੇ ਮਹੀਨੇ ਜਦੋਂ ਵੀ ਦਫਤਰ 'ਚ ਬਹੁਤ ਘੱਟ ਤਾਪਮਾਨ 'ਤੇ ਏ.ਸੀ. ਚੱਲਦਾ ਹੈ ਤਾਂ ਸਭ ਤੋਂ ਜ਼ਿਆਦਾ ਠੰਡ ਔਰਤਾਂ ਨੂੰ ਲੱਗਦੀ ਹੈ। ਇਸ ਬਾਰੇ 'ਚ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਔਰਤਾਂ ਜ਼ਿਆਦਾ ਤਾਪਮਾਨ 'ਚ ਚੰਗਾ ਪ੍ਰਦਰਸ਼ਨ ਕਰਦੀਆਂ ਹਨ ਜਦਕਿ ਪੁਰਸ਼ ਘੱਟ ਤਾਪਮਾਨ 'ਚ ਬਿਹਤਰ ਪ੍ਰਦਰਸ਼ਨ ਦਿੰਦੇ ਹਨ।

ਰਿਸਰਚ 'ਚ ਕਰੀਬ 500 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ 'ਚ 24 ਗਰੁੱਪ ਬਣਾਏ ਗਏ ਸਨ। ਇਨ੍ਹਾਂ ਗਰੁੱਪਾਂ ਤੋਂ 61 ਤੋਂ 91 ਡਿਗਰੀ ਫਾਰਨਹੀਟ 'ਤੇ ਕਈ ਸਵਾਲ ਕੀਤੇ ਗਏ। ਅੰਤ 'ਚ ਇਹੀ ਨਤੀਜਾ ਨਿਕਲਿਆ ਕਿ ਔਰਤਾਂ ਨੇ ਜ਼ਿਆਦਾ ਤਾਪਮਾਨ 'ਤੇ ਵਧੀਆ ਪ੍ਰਦਰਸ਼ਨ ਕੀਤਾ। ਰਿਸਰਚ ਤੋਂ ਇਹ ਗੱਲ ਸਾਹਮਣੇ ਆਈ ਕਿ ਠੰਡ ਨਾਲ ਔਰਤਾਂ ਦੀ ਪ੍ਰੋਡਕਟੀਵਿਟੀ 'ਤੇ ਅਸਰ ਪੈਂਦਾ ਹੈ।

ਠੰਡ ਕਰਕੇ ਔਰਤਾਂ 'ਚ ਮੇਟਾਬਾਲਿਕ ਰੇਟ ਘੱਟ ਹੁੰਦਾ ਹੈ ਤੇ ਉਨ੍ਹਾਂ ਦਾ ਸਰੀਰ ਘੱਟ ਹੀਟ ਰਿਲੀਜ਼ ਕਰਦਾ ਹੈ ਇਸ ਲਈ ਉਨ੍ਹਾਂ ਦੇ ਸਰੀਰ 'ਚ ਗਰਮਾਹਟ ਘੱਟ ਹੁੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਔਰਤਾਂ ਦੇ ਇੰਨਾ ਜ਼ਿਆਦਾ ਕੰਮ ਕਰਨ ਦੇ ਬਾਵਜੂਦ ਵੀ ਦਫਤਰ ਦੇ ਏ.ਸੀ. ਦਾ ਤਾਪਮਾਨ ਪੁਰਸ਼ਾਂ ਅਨੁਸਾਰ ਸੈੱਟ ਹੁੰਦਾ ਹੈ।

ਔਰਤਾਂ ਲਈ ਸਹੀ ਤਾਪਮਾਨ 77 ਡਿਗਰੀ ਫਾਰਨਹੀਟ ਯਾਨੀ 25 ਡਿਗਰੀ ਸੈਲਸੀਅਸ ਤਾਪਮਾਨ ਹੁੰਦਾ ਹੈ। ਉਥੇ ਹੀ ਪੁਰਸ਼ਾਂ ਲਈ 72 ਡਿਗਰੀ ਫਾਰਨਹੀਟ ਯਾਨੀ 22 ਡਿਗਰੀ ਸੈਲਸੀਅਸ ਸਹੀ ਤਾਪਮਾਨ ਹੁੰਦਾ ਹੈ।

Baljit Singh

This news is Content Editor Baljit Singh