ਦੋ ਤੋਂ ਵਧੇਰੇ ਬੱਚੇ ਪੈਦਾ ਨਹੀਂ ਕਰਨਗੇ ਮੇਗਨ ਤੇ ਹੈਰੀ

07/31/2019 2:27:01 PM

ਲੰਡਨ— ਪ੍ਰਿੰਸ ਹੈਰੀ ਨੇ ਕਿਹਾ ਕਿ ਵਾਤਾਵਰਣ ਨੂੰ ਧਿਆਨ 'ਚ ਰੱਖਦੇ ਹੋਏ ਉਹ ਤੇ ਉਨ੍ਹਾਂ ਦੀ ਪਤਨੀ ਦੋ ਤੋਂ ਵਧੇਰੇ ਬੱਚੇ ਪੈਦਾ ਨਹੀਂ ਕਰਨਗੇ। ਉਨ੍ਹਾਂ ਇਹ ਗੱਲਾਂ ਮਸ਼ਹੂਰ ਫੈਸ਼ਨ ਮੈਗੇਜ਼ੀਨ 'ਬ੍ਰਿਟਿਸ਼ ਵੋਗ' ਦੇ ਪ੍ਰਾਮੈਟੋਲਾਜਿਸਟ ਜੇਨ ਗੁਡਾਲ ਨੂੰ ਕਹੀਆਂ ਹੈ।

ਪ੍ਰਿੰਸ ਹੈਰੀ ਨੇ ਕਿਹਾ ਕਿ ਵਾਤਾਵਰਨ ਨੂੰ ਜਿਸ ਤਰੀਕੇ ਨਾਲ ਬਰਬਾਦ ਕੀਤਾ ਜਾ ਰਿਹਾ ਹੈ ਉਹ ਉਸ ਤੋਂ ਖਾਸੇ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਬੱਚੇ ਹੋਣ ਤੋਂ ਪਹਿਲਾਂ ਹੀ ਮੈਂ ਸੋਚ ਲਿਆ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਦੋ ਬੱਚੇ ਹੀ ਹੋਣੇ ਚਾਹੀਦੇ ਹਨ। ਅਸੀਂ ਪਾਣੀ 'ਚ ਰਹਿਣ ਵਾਲੇ ਡੱਡੂਆਂ ਵਾਂਗ ਹਾਂ ਤੇ ਇਹ ਪਹਿਲਾਂ ਤੋਂ ਹੀ ਉਬਲ ਰਿਹਾ ਹੈ। 

'ਬ੍ਰਿਟਿਸ਼ ਵੋਗ' ਮੈਗੇਜ਼ੀਨ ਦੇ ਅਗਲੇ ਅੰਕ 'ਚ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਦਾ ਇੰਟਰਵਿਊ ਪ੍ਰਕਾਸ਼ਿਤ ਕੀਤਾ ਜਾਵੇਗਾ। ਸ਼ਾਹੀ ਪਰਿਵਾਰ ਵਲੋਂ ਜਾਰੀ ਬਿਆਨ ਮੁਤਾਬਕ ਮੈਗੇਜ਼ੀਨ ਦੇ ਸਤੰਬਰ ਅੰਕ ਦਾ ਸਿਰਲੇਖ ਹੈ 'ਫੋਰਸਸ ਫਾਰ ਚੇਂਜ।' ਪ੍ਰਿੰਸ ਹੈਰੀ ਇਸ ਸਾਲ ਮਈ 'ਚ ਪਿਤਾ ਬਣੇ ਸਨ। ਦੱਸ ਦਈਏ ਕਿ ਮਹਾਰਾਮੀ ਐਲੀਜ਼ਾਬੇਥ ਦੇ ਪੋਤੇ ਪ੍ਰਿੰਸ ਹੈਰੀ (34) ਤੇ ਅਮਰੀਕਾ 'ਚ ਪੈਦਾ ਹੋਈ ਸਾਬਕਾ ਅਭਿਨੇਤਰੀ ਮੇਗਨ ਨੇ 2018 'ਚ ਵਿਆਹ ਕੀਤਾ ਸੀ।

Baljit Singh

This news is Content Editor Baljit Singh