ਇਥੇ ਲਗਜ਼ਰੀ ਹੋਟਲਾਂ ’ਚ ਕਿਉਂ ਰੱਖੀਆਂ ਜਾ ਰਹੀਆਂ ਹਨ ਡੈੱਡ ਬਾਡੀਜ਼? (ਤਸਵੀਰਾਂ)

01/19/2020 7:41:17 PM

ਟੋਕੀਓ- ਜਾਪਾਨ ’ਚ ਇਨ੍ਹੀਂ ਦਿਨੀਂ ਲੋਕਾਂ ਦੀ ਡੈੱਡਬਾਡੀਜ਼ ਨੂੰ ਸ਼ਮਸ਼ਾਨਘਾਟ ਲਿਜਾਣ ਦੀ ਬਜਾਏ ਹੋਟਲਾਂ ’ਚ ਰੱਖਿਆ ਜਾ ਰਿਹਾ ਹੈ। ਦਰਅਸਲ ਇਸ ਦੇ ਪਿੱਛੇ ਵਜ੍ਹਾ ਹੈ ਕਿ ਜਾਪਾਨ ’ਚ ਸ਼ਮਸ਼ਾਨਘਾਟਾਂ ਦੀ ਕਾਫੀ ਕਮੀ ਹੋ ਗਈ ਹੈ। ਡੈੱਡ ਬਾਡੀ ਨੂੰ ਦਫਨਾਉਣ ਲਈ ਲਗਭਗ 2 ਦਿਨਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਅਕਸਰ ਲੋਕ ਜਦੋਂ ਬਾਹਰ ਜਾਂਦੇ ਹਨ ਤਾਂ ਰੁਕਣ ਲਈ ਹੋਟਲ ਲੱਭਦੇ ਹਨ। ਹੁਣ ਤਕ ਤੁਸੀਂ ਕਈ ਲੋਕਾਂ ਨੂੰ ਸ਼ਾਨਦਾਰ ਹੋਟਲਾਂ ’ਚ ਰੁਕਣ ਦੇ ਅਨੁਭਵ ਨੂੰ ਸਾਂਝੇ ਕਰਦੇ ਦੇਖਿਆ ਹੋਵੇਗਾ। ਹਾਲਾਂਕਿ ਅੱਜ ਅਸੀਂ ਜਾਪਾਨ ਬਾਰੇ ਅਜਿਹੀ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਹੈਰਾਨੀ ਹੋ ਸਕਦੀ ਹੈ। ਦਰਅਸਲ ਇਨ੍ਹੀਂ ਦਿਨੀਂ ਜਾਪਾਨ ਦੇ ਕਈ ਆਲੀਸ਼ਾਨ ਹੋਟਲਾਂ ’ਚ ਜ਼ਿੰਦਾ ਲੋਕ ਨਹੀਂ, ਸਗੋਂ ਮਰੇ ਹੋਏ ਲੋਕ ‘ਠਹਿਰ’ ਰਹੇ ਹਨ। ਜਾਪਾਨ ’ਚ ਜਿਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਉਸ ਦੀ ਡੈੱਡ ਬਾਡੀ ਨੂੰ ਕੁਝ ਦਿਨ ਲਈ ਇਕ ਆਲੀਸ਼ਾਨ ਹੋਟਲ ’ਚ ਰੱਖਿਆ ਜਾਂਦਾ ਹੈ।

ਹੁਣ ਤੁਹਾਡੇ ਦਿਮਾਗ ’ਚ ਖਿਆਲ ਆਏਗਾ ਕਿ ਅਜਿਹਾ ਕਿਉਂ? ਇਸ ਦੇ ਪਿੱਛੇ ਵੀ ਇਕ ਵੱਡੀ ਵਜ੍ਹਾ ਹੈ। ਦਰਅਸਲ ਇਸ ਸਮੇਂ ਜਾਪਾਨ ’ਚ ਸ਼ਮਸ਼ਾਨਘਾਟਾਂ ਦੀ ਬੇਹੱਦ ਕਮੀ ਹੈ ਅਤੇ ਇਸ ਕਾਰਣ ਉਸ ਨੂੰ ਮ੍ਰਿਤਕ ਲੋਕਾਂ ਨੂੰ ਦਫਨਾਉਣ ਜਾਂ ਸਾੜਨ ’ਚ ਕਾਫੀ ਪ੍ਰੇਸ਼ਾਨੀਆਂ ਝੱਲਣੀ ਪੈ ਰਹੀਆਂ ਹਨ। ਪ੍ਰਸ਼ਾਸਨ ਜਿਸ ਇਲਾਕੇ ’ਚ ਸ਼ਮਸ਼ਾਨਘਾਟ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਉਥੋਂ ਦੇ ਲੋਕ ਇਸ ਦਾ ਵਿਰੋਧ ਕਰਦੇ ਹਨ, ਜਿਸ ਦੀ ਵਜ੍ਹਾ ਨਾਲ ਪ੍ਰਸ਼ਾਸਨ ਨੂੰ ਫੈਸਲਾ ਟਾਲਣਾ ਪੈਂਦਾ ਹੈ।

ਆਲਮ ਇਹ ਹੈ ਕਿ ਪ੍ਰਸ਼ਾਸਨ ਵੀ ਹੁਣ ਹਿੰਮਤ ਹਾਰ ਗਿਆ ਹੈ। ਅਜਿਹੇ ’ਚ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇਕ ਪ੍ਰਕਿਰਿਆ ਤੋਂ ਬਾਅਦ ਉਸ ਨੂੰ ਸ਼ਮਸ਼ਾਨਘਾਟ ਲਿਜਾਇਆ ਜਾਂਦਾ ਹੈ ਤਾਂ ਜੇਕਰ ਉਥੇ ਪਹਿਲਾਂ ਹੀ ਕਿਸੇ ਮ੍ਰਿਤਕ ਵਿਅਕਤੀ ਨੂੰ ਦਫਨਾਉਣ ਲਈ ਲਿਆਂਦਾ ਗਿਆ ਹੈ ਤਾਂ ਇਸ ਮ੍ਰਿਤਕ ਵਿਅਕਤੀ ਨੂੰ ਦਫਨਾਉਣ ਲਈ ਇਕ ਤੋਂ ਦੋ ਦਿਨ ਦਾ ਇੰਤਜ਼ਾਰ ਕਰਨਾ ਪਵੇਗਾ ਅਤੇ ਉਦੋਂ ਤਕ ਮ੍ਰਿਤਕ ਵਿਅਕਤੀ ਨੂੰ ਇਕ ਹੋਟਲ ’ਚ ਰੱਖਿਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਥੇ ਕੁਝ ਹੋਟਲਾਂ ਨੇ ਇਸ ਨੂੰ ਆਪਣਾ ਵਪਾਰ ਬਣਾ ਲਿਆ ਹੈ ਅਤੇ ਮ੍ਰਿਤਕ ਲੋਕਾਂ ਨੂੰ ਰੱਖਦੇ ਹਨ।

ਖਾਸ ਗੱਲ ਇਹ ਹੈ ਕਿ ਇਥੇ ਕੁਝ ਹੋਟਲਾਂ ਨੇ ਇਸ ਨੂੰ ਆਪਣਾ ਵਪਾਰ ਬਣਾ ਲਿਆ ਹੈ ਅਤੇ ਮ੍ਰਿਤਕ ਲੋਕਾਂ ਨੂੰ ਰੱਖਦੇ ਹਨ। ਜਿਨ੍ਹਾਂ ਕਮਿਰਆਂ ’ਚ ਮ੍ਰਿਤਕ ਵਿਅਕਤੀਆਂ ਨੂੰ ਰੱਖਿਆ ਜਾਂਦਾ ਹੈ, ਉਸ ’ਚ ਏ.ਸੀ., ਟੀ. ਵੀ. ਰੈਫਰੀਜਰੇਟਰ, ਡਬਲ ਬੈੱਡ ਆਦਿ ਦੀ ਬਿਹਤਰੀਨ ਵਿਵਸਥਾ ਹੁੰਦੀ ਹੈ। ਜਾਪਾਨੀ ਪ੍ਰਸ਼ਾਸਨ ਇਸ ਸਮੱਸਿਆ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਸਮੱਸਿਆ ਦਾ ਹੱਲ ਨਹੀਂ ਲੱਭ ਰਿਹਾ।

Baljit Singh

This news is Content Editor Baljit Singh