ਸਿਰਫ ਇਕ ਘਰ ਦੀ ਕੀਮਤ ''ਚ ਵਿਕ ਰਿਹੈ ਇਸ ਦੇਸ਼ ਦਾ ਇਹ ''ਇਲਾਕਾ'' (ਤਸਵੀਰਾਂ)

07/02/2017 2:44:24 PM

ਰੋਮ/ਸਿਡਨੀ— ਇਟਲੀ ਦੀ ਮਸ਼ਹੂਰ 'ਇਟਲੀ ਵੈੱਲੀ' ਬਹੁਤ ਸਸਤੇ 'ਚ ਵਿਕ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਦਾ ਮੁੱਲ ਸਿਡਨੀ ਦੇ ਇਕ ਘਰ ਦੇ ਮੁੱਲ ਦੇ ਬਰਾਬਰ ਹੀ ਹੈ। ਖਤਮ ਤੋਂ ਪਹਿਲਾਂ ਇਸ ਵੈੱਲੀ ਨੂੰ ਵੇਚਿਆ ਜਾ ਰਿਹਾ ਹੈ ਕਿ ਤਾਂ ਕਿ ਇਸ ਨੂੰ ਸਵਾਰ ਕੇ ਬਚਾਇਆ ਜਾ ਸਕੇ। ਇਸ ਦੀ ਕੀਮਤ 780,000 ਯੂਰੋ ਰੱਖੀ ਗਈ ਹੈ। ਇਸ ਵੱਡੀ ਤੇ ਕੁਦਰਤ ਦੀ ਗੋਦ 'ਚ ਸਜੀ ਵੈੱਲੀ ਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ। 


ਇਕ ਸਮਾਂ ਸੀ ਜਦ ਇੱਥੇ ਲੋਕ ਰਹਿੰਦੇ ਸਨ ਪਰ 1950 'ਚ ਰੋਜ਼ੀ-ਰੋਟੀ ਦੀ ਭਾਲ 'ਚ ਸਭ ਬਾਹਰ ਨਿਕਲ ਗਏ ਤੇ ਇੱਥੇ ਸਿਰਫ ਬਜ਼ੁਰਗ ਹੀ ਰਹਿਣ ਲੱਗੇ। ਉਨ੍ਹਾਂ 'ਚੋਂ ਕਈਆਂ ਤੇ ਮੌਤ ਹੋ ਗਈ ਤੇ ਕਈਆਂ ਨੂੰ ਉਨ੍ਹਾਂ ਦੇ ਬੱਚੇ ਲੈ ਗਏ। ਹੌਲੀ-ਹੌਲੀ ਇਹ ਜਾਨਵਰਾਂ ਤੇ ਜੀਵ-ਜੰਤੂਆਂ ਦਾ ਇਲਾਕਾ ਬਣ ਗਿਆ।

 
ਵੈੱਲੀ ਓਰਕੋ 'ਚ ਹੁਣ ਕਈ ਜਾਨਵਰ ਘੁੰਮ ਰਹੇ ਹਨ। ਕਾਲਸਾਜ਼ੀਓ ਇੱਥੇ ਦਾ ਵੱਡਾ ਟਾਊਨ ਹੈ, ਜਿਸ 'ਚ ਕਈ ਘਰ ਹਨ ਪਰ ਸਭ ਦੀ ਹਾਲਤ ਖਸਤਾ ਹੈ। ਇੱਥੇ ਵਾਹਨਾਂ ਨੂੰ ਬਹੁਤ ਦੂਰ ਛੱਡ ਕੇ ਪੈਦਲ ਹੀ ਆਉਣਾ-ਜਾਣਾ ਪੈਂਦਾ ਹੈ ਜਿਸ ਕਾਰਨ ਬਹੁਤ ਮਿਹਨਤ ਲੱਗਦੀ ਹੈ। ਇਸੇ ਲਈ ਇਸ ਨੂੰ ਸਸਤੇ 'ਚ ਵੇਚਿਆ ਜਾ ਰਿਹਾ ਹੈ। ਪੱਥਰ ਦੇ ਬਣੇ ਘਰਾਂ ਦੀਆਂ ਕੋਨ ਵਰਗੀਆਂ ਛੱਤਾਂ ਤੇ ਆਲੇ-ਦੁਆਲੇ ਹਰਿਆਲੀ ਦਾ ਨਜ਼ਾਰਾ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ।