''ਅਗਲਾ ਰਾਸ਼ਟਰਪਤੀ ਜਿਹੜਾ ਵੀ ਬਣੇ, ਭਾਰਤ ਨੂੰ ਸ਼੍ਰੀਲੰਕਾ ਦੀ ਮਦਦ ਕਰਦੇ ਰਹਿਣਾ ਚਾਹੀਦਾ''

07/20/2022 2:14:33 AM

ਕੋਲੰਬੋ-ਸ਼੍ਰੀਲੰਕਾ ਦੇ ਵਿਰੋਧੀ ਧਿਰ ਦੇ ਨੇਤਾ ਸਾਜਿਥ ਪ੍ਰੇਮਦਾਸ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦਾ ਅਗਲਾ ਰਾਸ਼ਟਰਪਤੀ ਚਾਹੇ ਜਿਹੜਾ ਵੀ ਬਣੇ ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੇ ਰਾਜਨੀਤਿਕ ਦਲਾਂ ਨੂੰ ਸ਼੍ਰੀਲੰਕਾ ਨੂੰ ਆਰਥਿਕ ਸੰਕਟ 'ਚੋਂ ਬਾਹਰ ਕੱਢਣ ਲਈ ਮਦਦ ਕਰਦੇ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਦੇ ਓਡੇਸਾ 'ਚ ਕੀਤੀ ਬੰਬਾਰੀ, ਪੁਤਿਨ ਗੱਲਬਾਤ ਲਈ ਗਏ ਈਰਾਨ

ਪ੍ਰੇਮਦਾਸ ਦੀ ਅਪੀਲ ਸਰਕਾਰ ਵੱਲੋਂ ਨਵੀਂ ਦਿੱਲੀ 'ਚ ਇਕ ਸਰਬ-ਪਾਰਟੀ ਮੀਟਿੰਗ 'ਚ ਇਹ ਦੱਸੇ ਜਾਣ ਦੇ ਕੁਝ ਘੰਟਿਆਂ ਬਾਅਦ ਆਈ ਕਿ ਸ਼੍ਰੀਲੰਕਾ 'ਚ ਬੁੱਧਵਾਰ ਨੂੰ ਬੇਦਖਲ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਉੱਤਰਾਧਿਕਾਰੀ ਨੂੰ ਚੁਣਨ ਲਈ ਭਾਰਤ ਸ਼੍ਰੀਲੰਕਾ ਸੰਕਟ ਨੂੰ ਲੈ ਕੇ ਚਿੰਤਤ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ 'ਗੇਂਦ ਸ਼੍ਰੀਲੰਕਾ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਪਾਲੇ 'ਚ ਹੈ ਅਤੇ ਉਹ ਆਪਸ 'ਚ ਚਰਚਾ ਕਰ ਰਹੇ ਹਨ। ਉਨ੍ਹਾਂ ਨੂੰ ਇਕ ਸਮਝੌਤੇ ਦੀ ਲੋੜ ਹੈ, ਫਿਰ ਅਸੀਂ (ਭਾਰਤ) ਦੇਖਾਂਗੇ ਕਿ ਅਸੀਂ ਕੀ ਸਹਾਇਕ ਭੂਮਿਕਾ ਨਿਭਾ ਸਕਦੇ ਹਾਂ।'

ਇਹ ਵੀ ਪੜ੍ਹੋ :ਪੇਲੋਸੀ ਦੇ ਤਾਈਵਾਨ ਦਾ ਦੌਰਾ ਕਰਨ 'ਤੇ ਚੀਨ ਨੇ 'ਸਖਤ ਕਦਮ' ਚੁੱਕਣ ਦੀ ਦਿੱਤੀ ਧਮਕੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar