WHO ਦੀ ਕੋਰੋਨਾ ਨੂੰ ਲੈ ਕੇ ਚਿਤਾਵਨੀ, ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਣਗੇ ਹੋਰ ਚਿੰਤਾਜਨਕ

10/24/2020 1:29:17 AM

ਮਾਸਕੋ (ਇੰਟ.): ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਤੇਦ੍ਰੋਸ ਅਧਨੋਮ ਘੇਬ੍ਰੇਯਸਸ ਨੇ ਚਿਤਾਵਨੀ ਦਿੰਦੇ ਹੋਏ ਕਿ ਗਲੋਬਲ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਨਾਲ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਚਿੰਤਾਜਨਕ ਹੋ ਸਕਦੇ ਹਨ।

ਸ਼੍ਰੀ ਤੇਦ੍ਰੋਸ ਨੇ ਕਿਹਾ ਕਿ ਅਸੀਂ ਲੋਕ ਇਸ ਮਹਾਮਾਰੀ ਦੇ ਚਿੰਤਾਜਨਕ ਦੌਰ ਵਿਚ ਹਾਂ। ਖਾਸਕਰਕੇ ਉੱਤਰੀ ਹੈਮਪਸ਼ਾਇਰ ਵਿਚ। ਅਗਲੇ ਕੁਝ ਮਹੀਨੇ ਬਹੁਤ ਔਖੇ ਹੋਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਦੇਸ਼ਾਂ ਦੀ ਹਾਲਤ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆਭਰ ਦੇ ਨੇਤਾਵਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਹਾਲਾਤ ਨੂੰ ਸੰਭਾਲਣ ਲਈ ਤੁਰੰਤ ਕਾਰਵਾਈ ਕਰਨ ਤੇ ਸਕੂਲਾਂ ਨੂੰ ਬੰਦ ਕਰਨ।

ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 4.2 ਕਰੋੜ ਤੋਂ ਵਧੇਰੇ ਹੋ ਗਈ ਹੈ, ਜਿਨ੍ਹਾਂ ਵਿਚੋਂ 11.47 ਲੱਖ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਹਾਲਾਂਕਿ ਚੰਗੀ ਖਬਰ ਇਹ ਹੈ ਕਿ 3.13 ਕਰੋੜ ਤੋਂ ਵਧੇਰੇ ਲੋਕ ਇਸ ਮਹਾਮਾਰੀ ਨੂੰ ਮਾਤ ਦੇ ਕੇ ਸਿਹਤਮੰਦ ਵੀ ਹੋ ਚੁੱਕੇ ਹਨ। ਕੋਰੋਨਾ ਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਅਮਰੀਕਾ ਹੈ, ਜਿਥੇ ਮਹਾਮਾਰੀ ਦੇ ਮਾਮਲਿਆਂ ਦੀ ਗਿਣਤੀ 87 ਲੱਖ ਤੋਂ ਵਧੇਰੇ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਭਾਰਤ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ 78 ਲੱਖ ਪਾਰ ਹੋ ਚੁੱਕੀ ਹੈ। 

Baljit Singh

This news is Content Editor Baljit Singh