WHO ਨੇ ਯੂਕ੍ਰੇਨ ''ਚ ਸਿਹਤ ਮੁਲਾਜ਼ਮਾਂ ''ਤੇ ਹਮਲਿਆਂ ਦੀ ਕਹੀ ਗੱਲ

03/09/2022 11:12:47 PM

ਜੇਨੇਵਾ-ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਉਸ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਸ਼ੁਰੂ ਹੋਣ ਤੋਂ ਬਾਅਦ ਤੋਂ ਸਿਹਤ ਕੇਂਦਰਾਂ, ਸਿਹਤ ਮੁਲਾਜ਼ਮਾਂ ਅਤੇ ਐਂਬੂਲੈਂਸ 'ਤੇ ਹਮਲਿਆਂ ਦੇ 18 ਮਾਮਲੇ ਦਰਜ ਕੀਤੇ ਹਨ। ਡਬਲਯੂ.ਐੱਚ.ਓ. ਦੇ ਡਾਇਰੈਕਟਰ-ਜਨਰਲ ਟੇਡ੍ਰੋਸ ਅਡਨੋਮ ਗੇਬ੍ਰੇਯੇਸਸ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਸੰਗਠਨ ਨੇ ਯੂਕ੍ਰੇਨ ਨੂੰ 81 ਮੀਟ੍ਰਿਕ ਟਨ ਸਪਲਾਈ ਭੇਜੀ ਹੈ ਅਤੇ ਹੋਰ ਉਪਕਰਣ ਭੇਜਣ ਲਈ ਪਾਈਪਲਾਈਨ ਤਿਆਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ਰੂਸ ਨੇ ਹਸਪਤਾਲ 'ਤੇ ਕੀਤਾ ਹਮਲਾ : ਯੂਕ੍ਰੇਨ

ਗੇਬ੍ਰੇਯੇਸਸ ਨੇ ਕਿਹਾ ਕਿ ਅੱਜ ਤੱਕ ਡਬਲਯੂ.ਐੱਚ.ਓ. ਨੇ 150 ਟਰੋਮਾ ਦੇ ਮਰੀਜ਼ਾਂ ਦੇ ਇਲਾਜ ਲਈ ਸਰਜੀਕਲ ਸਮੱਗਰੀ ਵੀ ਭੇਜੀ ਹੈ। ਡਬਲਯੂ.ਐੱਚ.ਓ. ਦੇ ਐਮਰਜੈਂਸੀ ਸੇਵਾ ਮੁਖੀ ਡਾ. ਮਾਈਕਲ ਰਿਆਨ ਨੇ ਮੰਨਿਆ ਕਿ ਯੂਕ੍ਰੇਨ ਨੂੰ ਮੈਡੀਕਲ ਸਪਲਾਈ ਕਰਨ ਨਾਲ ਵੱਡਾ ਫਰਕ ਪੈਣ ਦੀ ਸੰਭਾਵਨਾ ਨਹੀਂ ਲੱਗਦੀ।

ਇਹ ਵੀ ਪੜ੍ਹੋ : ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ 'ਚ ਹੋਇਆ ਧਮਾਕਾ, ਪੁਲਸ ਚੌਕੀ ਨੂੰ ਉਡਾਉਣ ਦੀ ਕੀਤੀ ਗਈ ਕੋਸ਼ਿਸ਼

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar