ਅਹਿਮ ਖ਼ਬਰ : WHO ਨੇ ਮੰਕੀਪੌਕਸ ਨੂੰ ‘ਗਲੋਬਲ ਹੈਲਥ ਐਮਰਜੈਂਸੀ’ ਐਲਾਨਿਆ

07/23/2022 10:47:33 PM

ਇੰਟਰਨੈਸ਼ਨਲ ਡੈਸਕ—ਦੁਨੀਆ ਭਰ ’ਚ ਨਵੀਂ ਬੀਮਾਰੀ ਮੰਕੀਪੌਕਸ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ‘ਗਲੋਬਲ ਹੈਲਥ ਐਮਰਜੈਂਸੀ’ ਐਲਾਨ ਦਿੱਤਾ ਹੈ। ਡਬਲਯੂ. ਐੱਚ. ਓ. ਦੇ ਡਾਇਰੈਕਟਰ ਜਨਰਲ ਡਾਕਟਰ ਟੇਡ੍ਰੋਸ ਐਡਨੋਮ ਨੇ ਕਿਹਾ ਕਿ ਮੰਕੀਪੌਕਸ ਨੂੰ ਵਿਸ਼ਵ ਪੱਧਰੀ ਐਮਰਜੈਂਸੀ ਐਲਾਨਿਆ ਗਿਆ ਹੈ। ਭਾਰਤ ’ਚ ਹੁਣ ਤੱਕ ਮੰਕੀਪੌਕਸ ਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ। 75 ਦੇਸ਼ਾਂ ’ਚ ਮੰਕੀਪੌਕਸ ਦੇ 16000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ  ਤੇ ਇਸ ਬੀਮਾਰੀ ਨਾਲ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

ਇਹ ਖਬਰ ਵੀ ਪੜ੍ਹੋ : ਅਹਿਮ ਖ਼ਬਰ : 600 ਯੂਨਿਟ ਮੁਫ਼ਤ ਬਿਜਲੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

Manoj

This news is Content Editor Manoj