ਅਮਰੀਕਾ ਨੇ ਕਿਹਾ— ਜੇਕਰ ਨਹੀਂ ਸੁਧਰਿਆ ਸੀਰੀਆ ਤਾਂ ਫਿਰ ਕਰਾਂਗੇ ਹਮਲਾ

04/11/2017 2:40:28 PM

ਵਾਸ਼ਿੰਗਟਨ— ਅਮਰੀਕਾ ਨੇ ਕਿਹਾ ਕਿ ਜੇਕਰ ਸੀਰੀਆ ਨਹੀਂ ਸੁਧਰਿਆ ਤਾਂ ਉਹ ਉਸ ''ਤੇ ਫਿਰ ਤੋਂ ਹਮਲਾ ਕਰੇਗਾ। ਇਕ ਨਿਊਜ਼ ਏਜੰਸੀ ਨੇ ਵ੍ਹਾਈਟ ਹਾਊਸ ਦੇ ਬੁਲਾਰੇ ਸੀਨ ਸਪਾਈਸਰ ਦੇ ਹਵਾਲੇ ਤੋਂ ਕਿਹਾ ਕਿ ਜੇਕਰ ਸੀਰੀਆਈ ਸਰਕਾਰ ਵਲੋਂ ਲੋਕਾਂ ''ਤੇ ਰਸਾਇਣਕ ਹਮਲਾ ਫਿਰ ਤੋਂ ਕੀਤਾ ਗਿਆ, ਤਾਂ ਅਮਰੀਕਾ ਭਵਿੱਖ ''ਚ ਵੀ ਸੀਰੀਆ ਵਿਰੁੱਧ ਕਾਰਵਾਈ ਕਰੇਗਾ। 
ਦੱਸਣ ਯੋਗ ਹੈ ਕਿ ਸੀਰੀਆ ਦੇ ਇਦਲਿਬ ''ਚ ਰਸਾਇਣਕ ਹਮਲੇ ਲਈ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ-ਅਸਦ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਹਮਲੇ ਵਿਚ 100 ਤੋਂ ਵਧ ਲੋਕਾਂ ਦੀ ਜਾਨ ਚਲੀ ਗਈ ਸੀ, ਜਦਕਿ 400 ਤੋਂ ਵਧ ਲੋਕ ਜ਼ਖਮੀ ਹੋ ਗਏ ਸਨ। ਸੀਰੀਆ ਦੇ ਇਸ ਰਸਾਇਣਕ ਹਮਲੇ ਦੀ ਅਮਰੀਕਾ ਨੇ ਨਿੰਦਾ ਕੀਤੀ ਅਤੇ ਉਸ ਨੇ ਇਦਲਿਬ ਦੇ ਫੌਜੀ ਟਿਕਾਣਿਆਂ ''ਤੇ ਮਿਜ਼ਾਈਲਾਂ ਦਾਗੀਆਂ ਸਨ। ਸੀਨ ਸਪਾਈਸਰ ਨੇ ਕਿਹਾ ਕਿ ਅਮਰੀਕਾ ਨੇ ਹਮਲਾ ਕਰ ਕੇ ਸੀਰੀਆ ਦੇ ਹਵਾਈ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਸੀਰੀਆ ''ਤੇ ਹਮਲਾ ਕਰਨਾ ਅਮਰੀਕਾ ਦੇ ਹਿੱਤ ''ਚ ਸੀ। ਹਾਲਾਂਕਿ ਰੂਸ ਨੇ ਇਸ ਹਮਲੇ ਦੀ ਨਿੰਦਾ ਕੀਤੀ ਸੀ ਅਤੇ ਇਸ ਨੂੰ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕਰਾਰ ਦਿੱਤਾ ਸੀ। ਇਸ ਨੂੰ ਲੈ ਕੇ ਰੂਸ ਅਤੇ ਅਮਰੀਕਾ ਵਿਚਾਲੇ ਤਣਾਅ ਵਧ ਗਿਆ ਹੈ।

Tanu

This news is News Editor Tanu