ਜਦੋਂ ਵਿਦੇਸ਼ੀ ਧਰਤੀ ''ਤੇ ਦਿਖੇ ਵਿਸਾਖੀ ਦੇ ਰੰਗ

04/15/2019 6:31:23 PM

ਕੈਲੀਫੋਰਨੀਆ - ਦੱਖਣੀ ਕੈਲੀਫੋਰਨੀਆ ਦਾ ਸਿੱਖ ਸਮਾਜ 14 ਅਪ੍ਰੈਲ, ਐਤਵਾਰ ਨੂੰ ਵਿਸਾਖੀ ਦੇ ਮੌਕੇ ਲਾਸ ਏਜੰਲਸ ਕੰਵੈਂਸ਼ਨ ਸੈਂਟਰ 'ਤੇ ਇਕੱਠਾ ਹੋਏ। ਇਸ ਅਹਿਮ ਦਿਨ 'ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਸਿੱਖ ਸੰਗਠਨ, 'ਦਿ ਸਿੱਖਸ ਆਫ ਨਿਊਯਾਰਕ' ਨੇ ਨਿਊਯਾਰਕ 'ਚ ਭਾਰਤ ਦੇ ਦੂਤਘਰ ਨਾਲ ਮਿਲ ਕੇ ਸ਼ਨੀਵਾਰ ਨੂੰ 'ਪੱਗੜੀ ਦਿਵਸ' ਦਾ ਆਯੋਜਨ ਕੀਤਾ।


ਸਵੇਰੇ 7 ਵਜੇ ਤੋਂ 3 ਵਜੇ ਤੱਕ ਚੱਲਣ ਵਾਲੇ ਕੀਰਤਨ ਦਰਬਾਰ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ 3 ਵਜੇ ਤੋਂ 5 ਵਜੇ ਤੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਲਾਸ ਏਜੰਲਸ ਦੇ ਡਾਓਨ ਟਾਊਨ 'ਚ ਹੋਇਆ ਜਿੱਥੇ ਪ੍ਰੋਗਰਾਮ 'ਚ ਸ਼ਾਮਲ ਹੋਏ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸਨੈਕਸ ਵੰਢੇ ਗਏ।


ਦੱਸ ਦਈਏ ਕਿ ਇਹ ਸਿੱਖ ਤਿਓਹਾਰਾਂ ਦੇ ਉਨ੍ਹਾਂ ਰਿਵਾਜ਼ਾਂ 'ਚੋਂ ਇਕ ਹੈ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ। ਇਸ ਮੌਕੇ 'ਤੇ ਸਾਰੇ ਲੋਕ ਬਿਨਾਂ ਕਿਸੇ ਜਾਤ, ਭੇਦਭਾਵ, ਵਰਗ ਦੇ ਨਾਲ ਇਕੱਠੇ ਆਉਂਦੇ ਹਨ ਅਤੇ ਇਸ 'ਚ ਹਿੱਸਾ ਲੈਂਦੇ ਹਨ। ਇਹ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਅਤੇ ਸਾਰੇ ਇਨਸਾਨਾਂ ਨੂੰ ਸਮਾਨ ਦੱਸਿਆ ਅਤੇ ਜਿਸ ਨੂੰ ਉਹ ਮਿਲੇ ਉਨ੍ਹਾਂ ਨੂੰ ਇਕ ਹੀ ਸੰਦੇਸ਼ ਦਿੱਤਾ ਕਿ ਸਾਰਿਆਂ ਨੂੰ ਇਕ ਹੀ ਭਗਵਾਨ ਨੇ ਬਣਾਇਆ ਹੈ ਅਤੇ ਭਗਵਾਨ ਇਕ ਹੀ ਹੈ।


ਉਥੇ ਸਿੱਖ ਸਭਿਆਚਾਰ ਦੇ ਰੰਗਾਂ ਅਤੇ ਪਰੰਪਰਾ ਨਾਲ ਟਾਈਮਜ਼ ਸਕੁਆਇਰ 'ਚ ਸ਼ਨੀਵਾਰ ਨੂੰ ਉਸ ਸਮੇਂ ਸਰਾਬੋਰ ਹੋ ਗਿਆ ਜਦੋਂ ਭਾਈਚਾਰੇ ਦੇ ਮੈਂਬਰਾਂ ਨੇ ਪੱਗੜੀ ਦਿਵਸ ਮੌਕੇ ਨਿਊਯਾਰਕ ਵਾਸੀਆਂ ਅਤੇ ਸੈਲਾਨੀਆਂ ਨੂੰ ਪੱਗਾਂ ਬੰਨ੍ਹੀਆਂ। ਇਸ ਦਾ ਮਕਸਦ ਸਿੱਖਾਂ ਦੀ ਪਛਾਣ ਦੇ ਬਾਰੇ 'ਚ ਜਾਗਰੂਕਤਾ ਫੈਲਾਉਣਾ ਹੈ।

Khushdeep Jassi

This news is Content Editor Khushdeep Jassi