ਜਦੋਂ ਸੀਕ੍ਰੇਟ ਸੈਂਟਾ ਨੇ ਭੇਜਿਆ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਲਈ ਤੋਹਫਾ

12/21/2017 5:42:38 AM

ਵਲਿੰਗਟਨ — ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡ੍ਰਨ ਨੇ ਦੇਸ਼ ਦੇ ਰਾਸ਼ਟਰ-ਵਿਆਪੀ ਸੀਕ੍ਰੇਟ ਸੈਂਟਾ 'ਚ ਹਿੱਸਾ ਲਿਆ। ਸੀਕ੍ਰੇਟ ਸੈਂਟਾ ਇਕ ਅਜਿਹੀ ਯੋਜਨਾ ਹੈ, ਜਿਸ 'ਚ ਅਣਜਾਣ ਲੋਕ ਪੋਸਟ ਦੇ ਜ਼ਰੀਏ ਤੋਂ ਇਕ-ਦੂਜੇ ਨੂੰ ਤੋਹਫੇ ਭੇਜਦੇ ਹਨ। 
ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਨਿਊਜ਼ੀਲੈਂਡ 'ਚ ਇਹ ਯੋਜਨਾ ਪਿਛਲੇ 7 ਸਾਲਾਂ ਤੋਂ ਚਲਾਈ ਜਾ ਰਹੀ ਹੈ। ਹਰ ਤਿਉਹਾਰੀ ਸੀਜ਼ਨ 'ਚ ਨਿਊਜ਼ੀਲੈਂਡ 'ਚ ਲੋਕ ਤੋਹਫੇ ਭੇਜਦੇ ਅਤੇ ਹਾਸਲ ਕਰਦੇ ਹਨ। ਜਿਸ ਦੇ ਨਤੀਜਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਹੈਸ਼ਟੈਗ '#ਐਨਜੈਡਸੀਕ੍ਰੇਟਸੈਂਟਾ' ਦੇ ਇਸਤੇਮਾਲ ਕਰ ਸ਼ੇਅਰ ਕੀਤੀਆਂ ਜਾ ਰਹੀਆਂ ਹਨ। 

ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਨੇ ਇਸ 'ਚ ਹਿੱਸਾ ਲਿਆ ਹੈ। ਅਰਡ੍ਰਨ ਨੇ ਕਿਹਾ ਕਿ ਉਹ ਕ੍ਰਿਸਮਸ ਦਾ ਜ਼ੋਰਦਾਰ ਸਮਰਥਨ ਕਰ ਰਹੀ ਹੈ ਅਤੇ ਇਸ ਲਈ ਉਹ ਇਸ 'ਚ ਹਿੱਸਾ ਲੈਣ ਤੋਂ ਖੁਦ ਨੂੰ ਰੋਕ ਨਾ ਸਕੀ। ਅਰਡ੍ਰਨ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤਾ, 'ਜਿਸ 'ਚ ਉਹ ਤੋਹਫੇ ਨੂੰ ਖੋਲਦੀ ਹੋਈ ਦਿਖਾਈ ਦੇ ਰਹੀ ਹੈ। ਉਨ੍ਹਾਂ ਨੂੰ ਸੀਕ੍ਰੇਟ ਸੈਂਟਾ ਨੇ ਕ੍ਰਿਸਮਸ ਡੈਕੋਰੇਸ਼ਨ 'ਤੇ ਇਸਤੇਮਾਲ ਕੀਤੇ ਜਾਣ ਵਾਲੀ ਚੀਜ਼ ਭੇਜੀ ਹੈ। ਉਥੇ ਅਰਡ੍ਰਨ ਵੱਲੋਂ ਭੇਜੇ ਗਏ ਤੋਹਫੇ ਬੁੱਧਵਾਰ ਨੂੰ ਉਨ੍ਹਾਂ ਦੇ ਟਿਕਾਣੇ 'ਤੇ ਪਹੁੰਚਾ ਦਿੱਤੇ ਗਏ। ਜਿਸ ਦੀ ਸਵੀਕ੍ਰਿਤੀ ਰੈਬੇਕਾ ਟੈਰੀ ਨੇ ਟਵਿੱਟਰ 'ਤੇ ਪੋਸਟ ਕਰ ਕੀਤੀ। ਇਹ ਯੋਜਨਾ ਸੈਮ ਐਲਟਨ-ਵਾਲਟ੍ਰਸ ਵੱਲੋਂ 2010 'ਚ ਸ਼ੁਰੂ ਕੀਤੀ ਗਈ ਸੀ, ਜਿਹੜਾ ਟਵਿੱਟਰ ਦੇ ਜ਼ਰੀਏ ਤੋਂ ਕ੍ਰਿਸਮਸ ਦੇ ਤਿਉਹਾਰ 'ਤੇ ਇਕ ਦੂਜੇ ਨੂੰ ਸੀਕ੍ਰੇਟ ਸੈਂਟਾ ਦੇ ਤਹਿਤ ਅਜਨਬੀਆਂ ਨੂੰ ਤੋਹਫੇ ਭੇਜਦੇ ਸਨ।