ਪੱਛਮੀ ਆਸਟ੍ਰੇਲੀਆ ''ਚ ਅੱਜ ਪਈਆਂ ਵੋਟਾਂ, ਲੇਬਰ ਪਾਰਟੀ ਨੂੰ ਪੂਰਨ ਜਿੱਤ ਦੀ ਆਸ

03/14/2021 9:54:09 AM

ਪਰਥ (ਜਤਿੰਦਰ ਗਰੇਵਾਲ): ਅੱਜ ਸਵੇਰੇ ਤੋਂ ਪੱਛਮੀ ਆਸਟ੍ਰੇਲੀਆ ਅੰਦਰ ਰਾਜ ਪੱਧਰੀ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਸੂਬਾ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਪੂਰਨ ਅਤੇ ਹੂੰਝਾ ਫੇਰੂ ਜਿੱਤ ਪ੍ਰਾਪਤ ਕਰੇਗੀ ਅਤੇ ਵਿਰੋਧੀ ਧਿਰ ਦਾ ਸਫਾਇਆ ਹੋ ਜਾਵੇਗਾ ਅਤੇ ਲੇਬਰ ਸਰਕਾਰ ਆਪਣੀ ਦੂਸਰੀ ਪਾਰੀ ਖੇਡਣ ਲਈ ਤਿਆਰ ਤਿਆਰ ਖੜ੍ਹੀ ਹੈ।ਰਾਜ ਦੇ 700 ਪੋਲਿੰਗ ਬੂਥਾਂ ਸਟੇਸ਼ਨਾਂ 'ਤੇ ਅੱਜ ਸਵੇਰ ਤੋਂ ਹੀ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਸਿਲਸਲਾ ਸ਼ਾਮ ਦੇ 6 ਵਜੇ ਤੱਕ ਚੱਲੇਗਾ। ਜ਼ਿਕਰਯੋਗ ਇਹ ਵੀ ਹੈ ਕਿ 750,000 ਤੋਂ ਵੀ ਜ਼ਿਆਦਾ ਅਜਿਹੇ ਲੋਕ ਹਨ ਜੋ ਕਿ ਵੋਟਾਂ ਦੇ ਅੱਜ ਵਾਲੇ ਦਿਨ ਤੋਂ ਪਹਿਲਾਂ ਹੀ ਆਪਣੀ ਵੋਟ ਭੁਗਤਾ ਚੁਕੇ ਹਨ।

ਦੀ ਵੀਕਐਂਡ ਆਸਟ੍ਰੇਲੀਅਨ ਨਿਊਜ਼ਪੇਪਰ ਨੇ ਵੀ ਲੇਬਰ ਪਾਰਟੀ ਦੀ ਵੱਡੀ ਜਿੱਤ ਆਪਣੇ ਇੱਕ ਸਰਵੇਖਣ ਮੁਤਾਬਿਕ ਦਰਸਾਈ ਹੈ ਅਤੇ 66-34 ਦੀ ਦਰ ਨਾਲ ਲੇਬਰ ਪਾਰਟੀ ਦੀ ਵੱਡੀ ਜਿੱਤ ਦਾ ਅੰਦਾਜ਼ਾ ਜਤਾਇਆ ਹੈ। ਉਨ੍ਹਾਂ ਇਹ ਵੀ ਅੰਦਾਜ਼ਾ ਜਤਾਇਆ ਹੈ ਕਿ ਵਿਰੋਧੀ ਧਿਰ ਦੇ ਨੇਤਾ ਜੈਕ ਕਿਰਕਪ ਦੀ ਸੀਟ 'ਤੇ ਵੀ ਪੂਰਾ ਜੋਖਮ ਬਰਕਰਾਰ ਹੈ ਅਤੇ ਜੇਕਰ ਉਹ ਇਹ ਸੀਟ ਹਾਰ ਜਾਂਦੇ ਹਨ ਤਾਂ ਪਾਰਟੀ ਲਈ 1930 ਤੋਂ ਬਾਅਦ ਇਹ ਪਹਿਲੀ ਹਾਰ ਹੋਵੇਗੀ। 34 ਸਾਲਾ ਦੇ ਇਸ ਲੀਡਰ ਨੇ ਡਾਵੇਸਵਿਲੇ ਤੋਂ ਆਪਣੀ ਸੀਟ ਮਹਿਜ਼ 0.8% ਦੇ ਫਾਸਲੇ ਨਾਲ ਹੀ ਬਚਾ ਕੇ ਰੱਖੀ ਹੋਈ ਸੀ ਅਤੇ ਉਨ੍ਹਾਂ ਐਲਾਨ ਵੀ ਕੀਤਾ ਹੈ ਕਿ ਜੇਕਰ ਉਹ ਹਾਰ ਗਏ ਤਾਂ ਫੇਰ ਰਾਜਨੀਤੀ ਹੀ ਛੱਡ ਦੇਣਗੇ ਜਦੋਂ ਕਿ ਲੇਬਰਾਂ ਨੂੰ ਹੁਣ ਇਹ ਸੀਟ ਵੀ ਜਿੱਤਣ ਦੀ ਪੂਰਨ ਉਮੀਦ ਹੈ।

ਨੋਟ- ਸੂਬਾ ਪੱਛਮੀ ਆਸਟ੍ਰੇਲੀਆ ਦੀ ਵੋਟਿੰਗ 'ਚ ਲੇਬਰ ਪਾਰਟੀ ਨੂੰ ਪੂਰਨ ਜਿੱਤ ਦੀ ਆਸ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana