ਵਾਇਨਸਟੀਨ ਨੇ ਬਲਾਤਕਾਰ ਤੇ ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਕੀਤਾ ਖਾਰਜ

06/05/2018 9:37:31 PM

ਨਿਊਯਾਰਕ— ਸਾਬਕਾ ਹਾਲੀਵੁੱਡ ਫਿਲਮ ਨਿਰਮਾਤਾ ਹਾਰਵੀ ਵਾਇਨਸਟੀਨ ਨੇ 2 ਔਰਤਾਂ ਨਾਲ ਬਲਾਤਕਾਰ, ਯੌਨ ਸ਼ੋਸ਼ਣ ਦੇ ਮਾਮਲਿਆਂ 'ਚ ਇਥੇ ਦੀ ਇਕ ਅਦਾਲਤ 'ਚ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ। ਵਾਇਨਸਟੀਨ ਅੱਜ ਨਿਊਯਾਰਕ ਸਿਟੀ ਦੇ ਮੈਨਹਟਨ 'ਚ ਜੱਜ ਸਾਹਮਣੇ ਪੇਸ਼ ਹੋਏ। 66 ਸਾਲਾਂ ਵਾਇਨਸਟੀਨ 'ਤੇ ਦਰਜਨਾਂ ਔਰਤਾਂ ਨੇ ਬਲਾਤਕਾਰ ਤੇ ਯੌਨ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਨੂੰ 25 ਸਾਲ ਤਕ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ।