ਪੋਪ ਫ੍ਰਾਂਸਿਸ ਨੇ ਜਹਾਜ਼ 'ਚ ਜੋੜੇ ਦਾ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

01/19/2018 3:39:00 PM

ਸੈਂਟੀਆਗੋ (ਬਿਊਰੋ)— ਪੋਪ ਫ੍ਰਾਂਸਿਸ ਨੇ ਆਪਣੇ ਚਿਲੀ ਦੌਰੇ ਦੌਰਾਨ ਪਾਪਲ ਜਹਾਜ਼ ਦੇ ਦੋ ਹਵਾਈ ਕਰਮਚਾਰੀਆਂ ਦਾ ਵਿਆਹ ਕਰਵਾਇਆ। ਪੋਪ ਨੇ ਰਸਮੀ ਰੂਪ ਵਿਚ 41 ਸਾਲਾ ਕਾਰਲੋਸ ਕਿਊਫਾਰਡੀ ਅਤੇ 39 ਸਾਲਾ ਪੌਲਾ ਪੋਡੇਸਟ ਦਾ ਵਿਆਹ ਕਰਵਾਇਆ। ਉਹ ਦੋਵੇਂ ਫਲਾਈਟ ਕਰਮਚਾਰੀ ਹਨ। ਉਂਝ ਸਾਲ 2010 ਵਿਚ ਦੋਹਾਂ ਦਾ ਵਿਆਹ 8 ਸਾਲ ਪਹਿਲਾਂ ਹੋ ਚੁੱਕਾ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ ਪਰ ਉਸ ਸਮੇਂ ਆਏ ਭੂਚਾਲ ਕਾਰਨ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਨਹੀਂ ਹੋ ਪਾਈਆਂ ਸਨ। 


ਪੋਪ ਚਿਲੀ ਵਿਚ ਹੀ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਦਾ ਸਫਰ ਕਰ ਰਹੇ ਸਨ। ਜਦੋਂ ਇਸ ਜੋੜੇ ਨੂੰ ਪੋਪ ਦੀ ਮੌਜੂਦਗੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੋਪ ਨੂੰ ਅਸ਼ੀਰਵਾਦ ਦੇਣ ਦੀ ਅਪੀਲ ਕੀਤੀ। ਇਸ ਮਗਰੋਂ ਪੋਪ ਨੇ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕੀਤਾ ਅਤੇ ਉਨ੍ਹਾਂ ਦੇ ਵਿਆਹ ਸਮੇਂ ਅਧੂਰੀਆਂ ਰਹਿ ਚੁੱਕੀਆਂ ਰਮਸਾਂ ਨੂੰ ਪੂਰਾ ਕਰਦਿਆਂ ਦੋਹਾਂ ਦਾ ਵਿਆਹ ਕਰਵਾ ਦਿੱਤਾ।  ਇਸ ਚਿਲੀ ਜੋੜੇ ਨੇ ਸਾਲ 2010 ਵਿਚ ਇਕ ਸਿਵਲ ਸਮਾਰੋਹ ਵਿਚ ਵਿਆਹ ਕੀਤਾ ਸੀ ਪਰ ਕੈਥੋਲਿਕ ਚਰਚ ਦੀ ਨਜ਼ਰ ਵਿਚ ਉਨ੍ਹਾਂ ਦਾ ਰਸਮੀ ਵਿਆਹ ਨਹੀਂ ਹੋਇਆ ਸੀ। 
ਪੋਪ ਦੀ ਮੌਜੂਦਗੀ ਵਿਚ ਪੌਲਾ ਅਤੇ ਕਾਰਲੋਸ ਨੂੰ ਦੁਬਾਰਾ ਵਿਆਹ ਕਰਵਾਉਣ ਦਾ ਸੁਨਹਿਰੀ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਇਹ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਇਹ ਛੋਟਾ ਜਿਹਾ ਸਮਾਰੋਹ ਦੋ ਘੰਟੇ ਦੀ ਉਡਾਣ 'ਤੇ 11,000 ਮੀਟਰ ਦੀ ਉੱਚਾਈ 'ਤੇ ਹੋਇਆ। ਇਸ ਦੌਰਾਨ ਪੋਪ ਨੂੰ ਰਾਜਧਾਨੀ ਸੈਂਟੀਆਗੋ ਤੋਂ ਉੱਤਰੀ ਸ਼ਹਿਰ ਇਕੁੱਕੀ ਲੈ ਜਾਇਆ ਗਿਆ।

ਪੋਪ ਨਾਲ ਯਾਤਰਾ ਕਰਨ ਵਾਲੇ ਦੋ ਪੱਤਰਕਾਰਾਂ ਨੇ ਸਮਾਰੋਹ ਦੇ ਅਖੀਰੀ ਰਸਮਾਂ ਨੂੰ ਦੇਖਿਆ। ਇਸ ਰਸਮ ਵਿਚ ਦੋ ਲਤਾਮ ਕਰਮਚਾਰੀਆਂ ਨੇ ਇਕ ਹੱਥ ਲਿਖਤ ਵਿਆਹ ਦੇ ਸਰਟੀਫਿਕੇਟ ਉੱਤੇ ਸਹਿ ਦਸਤਖਤ ਕੀਤੇ, ਜਿਸ ਨੇ ਪੋਪ ਦੇ ਸਧਾਰਨ ਦਸਤਖਤ ''ਫ੍ਰਾਂਸਿਸ'' ਨੂੰ ਜਨਮ ਦਿੱਤਾ।