ਭਾਰਤ ਦੇ ਨਾ ਤੋਂ ਬਾਅਦ ਮਲੇਸ਼ੀਆ ਦਾ ਪਾਮ ਆਇਲ ਅਸੀਂ ਖਰੀਦਾਂਗੇ : ਇਮਰਾਨ

02/05/2020 1:02:38 AM

ਕੁਆਲਾਲੰਪੁਰ - ਗੰਭੀਰ ਆਰਥਿਕ ਸੰਕਟ ਤੋਂ ਗੁਜਰ ਰਹੇ ਪਾਕਿਸਤਾਨ ਦਾ ਸਰਕਾਰੀ ਖਰਚ ਘਟਾਉਣ ਲਈ ਮੱਝਾਂ ਤੱਕ ਵੇਚਣ ਨੂੰ ਮਜ਼ਬੂਰ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕੋਈ ਜਵਾਬ ਨਹੀਂ। ਪਾਕਿਸਤਾਨੀ ਅਰਥ ਵਿਵਸਥਾ ਨੂੰ ਬੇਲ ਆਊਟ ਦਿਵਾਉਣ ਲਈ ਦੁਨੀਆ ਭਰ ਤੋਂ ਕਰਜ਼ ਮੰਗਦੇ ਹੋਏ ਫਿਰ ਰਹੇ ਇਮਰਾਨ ਨੇ ਮਲੇਸ਼ੀਆ ਨੂੰ ਆਖਿਆ ਹੈ ਕਿ ਉਹ ਉਸ ਦਾ ਪਾਮ ਆਇਲ ਖਰੀਦ ਕੇ ਭਾਰਤ ਦੇ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨਗੇ। ਇਹ ਉਹੀ ਇਮਰਾਨ ਖਾਨ ਹਨ ਜੋ ਆਪਣੇ ਦੇਸ਼ ਵਿਚ ਕਦੇ ਪਿਆਜ਼, ਕਦੇ ਟਮਾਟਰ ਤਾਂ ਕਦੇ ਆਟਾ ਲੋਡ਼ੀਂਦੀ ਮਾਤਰਾ ਵਿਚ ਉਪਲੱਬਧ ਨਹੀਂ ਕਰਾ ਪਾਉਂਦੇ।

ਮਲੇਸ਼ੀਆ ਦੌਰੇ 'ਤੇ ਗਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਥੋਂ ਦੀ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਭਾਰਤ ਦੇ ਫੈਸਲੇ ਨਾਲ ਹੋ ਰਹੇ ਨੁਕਸਾਨ ਦੀ ਭਰਪਾਈ ਕਰਨਗੇ। ਦਰਅਸਲ, ਭਾਰਤ ਨੇ ਮਲੇਸ਼ੀਆ ਤੋਂ ਪਾਮ ਆਇਲ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦੇ ਚੱਲਦੇ ਉਥੋਂ ਦੀ ਸਰਕਾਰ ਕਾਫੀ ਪਰੇਸ਼ਾਨ ਹੈ। ਪੀ. ਐਮ. ਇਮਰਾਨ ਖਾਨ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨਾਲ ਵਾਅਦਾ ਕੀਤਾ ਹੈ ਕਿ ਉਹ ਭਾਰਤ ਦੇ ਨਾ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਨਗੇ। ਇਸ ਦੇ ਲਈ ਉਹ ਇਸ ਵਾਰ ਜ਼ਿਆਦਾ ਪਾਮ ਆਇਲ ਖਰੀਦਣਗੇ।

ਪਾਕਿ ਪ੍ਰਧਾਨ ਮੰਤਰੀ ਨੇ ਜ਼ਿਆਦਾ ਪਾਣ ਆਇਲ ਖਰੀਦਣ ਦਾ ਦਿੱਤਾ ਭਰੋਸਾ
ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿਚ ਧਾਰਾ-370 ਹਟਾਏ ਜਾਣ ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਲਾਗੂ ਹੋਣ 'ਤੇ ਮਲੇਸ਼ੀਆ ਨੇ ਉਲਟ ਬਿਆਨ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਭਾਰਤ ਦੇ ਨਾਲ ਉਸ ਦੇ ਰਿਸ਼ਤਿਆਂ ਵਿਚ ਖਟਾਸ ਆ ਗਈ ਹੈ। ਭਾਰਤ ਸਰਕਾਰ ਨੇ ਆਪਣੇ ਵਪਾਰੀਆਂ ਨੂੰ ਮਲੇਸ਼ੀਆ ਤੋਂ ਪਾਮ ਆਇਲ ਨਾ ਖਰੀਦਣ ਨੂੰ ਆਖਿਆ ਹੈ, ਹਾਲਾਂਕਿ ਇਸ ਦੇ ਲਈ ਰਸਮੀ ਬਿਆਨ ਨਹੀਂ ਜਾਰੀ ਕੀਤਾ ਗਿਆ ਹੈ। ਉਥੇ ਪੀ. ਐਮ. ਇਮਰਾਨ ਖਾਨ ਨੇ ਆਖਿਆ ਕਿ ਜਿਸ ਤਰ੍ਹਾਂ ਨਾਲ ਜੰਮੂ ਕਸ਼ਮੀਰ ਵਿਚ ਹੋਏ ਅਤਿਆਚਾਰ 'ਤੇ ਮਲੇਸ਼ੀਆ ਸਾਡੇ ਨਾਲ ਖਡ਼੍ਹਾ ਰਿਹਾ, ਇਸ ਦੇ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ।

ਭਾਰਤ ਦੇ ਬਰਾਬਰ ਪਾਮ ਆਇਲ ਕਿਵੇਂ ਖਰੀਦੇਗਾ ਪਾਕਿ
ਜ਼ਿਕਰਯੋਗ ਹੈ ਕਿ ਮਲੇਸ਼ੀਆ ਦੁਨੀਆ ਵਿਚ ਪਾਮ ਆਇਲ ਦਾ ਦੂਜਾ ਵੱਡਾ ਉਤਪਾਦਕ ਦੇਸ਼ ਹੈ। 2019 ਵਿਚ ਪਾਕਿਸਤਾਨ ਨੇ ਮਲੇਸ਼ੀਆ ਤੋਂ 1.1 ਮਿਲੀਅਨ ਟਨ ਪਾਮ ਆਇਲ ਖਰੀਦਿਆ ਸੀ, ਜਦਕਿ ਭਾਰਤ ਨੇ 4.4 ਮਿਲੀਅਨ ਟਨ ਆਯਾਤ ਕੀਤਾ ਸੀ। ਅਜਿਹੇ ਵਿਚ ਭਾਰਤ ਜਿਹੇ ਵੱਡੇ ਬਜ਼ਾਰ ਦਾ ਪਾਮ ਆਇਲ ਖਰੀਦਣ ਤੋਂ ਇਨਕਾਰ ਕਰਨਾ ਮਲੇਸ਼ੀਆ ਦੇ ਬਜ਼ਾਰ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ।
 

Khushdeep Jassi

This news is Content Editor Khushdeep Jassi