ਭਾਰਤੀ ਕਬਜ਼ੇ ’ਚੋਂ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਅਸੀਂ 80 ਦਿਨਾਂ ’ਚ 800 ਬਿਲੀਅਨ ਡਾਲਰ ਇਕੱਠੇ ਕਰ ਸਕਦੇ ਹਾਂ : ਪਨੂੰ

12/11/2021 10:42:30 AM

ਜਨੇਵਾ (ਸਰਬਜੀਤ)- ਸਿੱਖਸ ਫਾਰ ਜਸਟਿਸ ਵੱਲੋਂ ਪੰਜਾਬ ਰੈਫਰੈਂਡਮ ਲਈ ਚਲ ਰਹੇ ਗੈਰ-ਸਰਕਾਰੀ ਰੈਫਰੈਂਡਮ ਦੀ ਜਨੇਵਾ ਸਵਿੱਟਜ਼ਰਲੈਂਡ ਤੇ ਯੂਰਪ ਵਿਚ ਸ਼ੁਰੂਆਤ ਕੀਤੀ ਗਈ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਹਜ਼ਾਰਾਂ ਸਿੱਖਾਂ ਨੇ ਵੱਖ-ਵੱਖ ਦੇਸ਼ਾਂ ਤੋਂ ਆ ਕੇ ਇਸ ਵਿਚ ਹਿੱਸਾ ਲਿਆ। ਯੂ. ਐੱਨ. ਓ. ਦੇ ਦਫ਼ਤਰ ਨੇੜੇ ਬੀ. ਐੱਫ. ਐੱਮ. ਜਨੇਵਾ ਸ਼ਹੀਦ ਭਾਈ ਰਾਣਾ ਸਿੰਘ ਦੇ ਨਾਂ ’ਤੇ ਬਣੇ ਵੋਟਿੰਗ ਸੈਂਟਰ ਵਿਚ ਇਟਲੀ, ਫਰਾਂਸ, ਜਰਮਨ ਤੋਂ ਹਜ਼ਾਰਾਂ ਸਿੱਖ ਨੇ ਬੱਸਾਂ-ਕਾਰਾਂ ਰਾਹੀਂ ਪਰਿਵਾਰਾਂ ਸਮੇਤ ਆ ਕੇ ਪੰਜਾਬ ਰੈਫਰੈਂਡਮ ਲਈ ਵੋਟ ਪਾਈ। ਇਸ ਮੌਕੇ ਭਾਰਤ ਵਿਚ ਘੱਟ ਗਿਣਤੀਆਂ ’ਤੇ ਹੋ ਰਹੇ ਜ਼ੁਲਮਾਂ ਬਾਰੇ ਪੰਥਕ ਬੁਲਾਰਿਆਂ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਇਹ ਵੀ ਪੜ੍ਹੋ : ਦੱਖਣੀ ਮੈਕਸੀਕੋ ’ਚ ਵਾਪਰਿਆ ਵੱਡਾ ਹਾਦਸਾ, ਟਰਾਲਾ ਪਲਟਣ ਕਾਰਨ 53 ਲੋਕਾਂ ਦੀ ਮੌਤ

ਇਸ ਮੌਕੇ ਪੱਤਰਕਾਰ ਨੇ ਜਨੇਵਾ ਵਿਖੇ ਸਿੱਖਸ ਫਾਰ ਜਸਟਿਸ ਦੇ ਅਟਾਰਨੀ ਜਨਰਲ ਗੁਰਪਤਵੰਤ ਸਿੰਘ ਪਨੂੰ ਨੂੰ ਸਵਾਲ ਕੀਤਾ ਕਿ ਕੀ ਐੱਸ. ਐੱਫ. ਜੇ. ਨੂੰ ਪਾਕਿਸਤਾਨ ਤੋਂ ਆਈ. ਐੱਸ. ਆਈ. ਫੰਡਿੰਗ ਕਰਦੀ ਹੈ, ਦੇ ਜਵਾਬ ਵਿਚ ਪਨੂੰ ਨੇ ਕਿਹਾ ਕਿ ਭਾਰਤੀ ਕਬਜ਼ੇ ’ਚੋਂ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਅਸੀਂ 80 ਦਿਨ ਵਿਚ 800 ਬਿਲੀਅਨ ਡਾਲਰ ਇਕੱਠੇ ਕਰ ਸਕਦੇ ਹਾਂ। ਜ਼ਿਕਰਯੋਗ ਹੈ ਕਿ ਇੰਗਲੈਂਡ ਦੇ ਇਕ ਅਮੀਰ ਸਿੱਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 550 ਕਰੋੜ ਪਾਕਿ ਸਰਕਾਰ ਨੂੰ ਕਰਤਾਰਪੁਰ ਸਾਹਿਬ ‘ਸ਼ਾਂਤੀ ਦੇ ਲਾਂਘੇ’ ਨੂੰ ਦੇਣ ’ਤੇ ਭਾਰਤੀ ਏਜੰਸੀਆਂ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ ਸੀ ਅਤੇ ਪਨੂੰ ਵਲੋਂ 800 ਬਿਲੀਅਨ ਡਾਲਰ 80 ਦਿਨਾਂ ਵਿਚ ਇਕੱਠੇ ਕਰ ਕੇ ਭਾਰਤ ਤੋਂ ਪੰਜਾਬ ਨੂੰ ਮੁੱਲ ਖਰੀਦ ਸਕਣ ਦੇ ਦਾਅਵੇ ਨੇ ਪੰਜਾਬ ’ਤੇ ਮੁੜ ਕੇਸਰੀ ਨਿਸ਼ਾਨ ਝੁੱਲਣ ’ਤੇ ਮੋਹਰ ਲਾ ਦਿੱਤੀ ਹੈ।

ਇਹ ਵੀ ਪੜ੍ਹੋ : ਭਾਰਤ ’ਚ ਲੋੜੀਂਦੇ ਅੱਤਵਾਦੀ ਕੁਲਦੀਪ ਸਿੰਘ ਦੀ ਹਵਾਲਗੀ ਦੀ ਅਪੀਲ ਬ੍ਰਿਟੇਨ ਦੀ ਅਦਾਲਤ ਨੇ ਕੀਤੀ ਰੱਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 

cherry

This news is Content Editor cherry