ਖੋਜ 'ਚ ਖ਼ੁਲਾਸਾ: ਟਾਇਲਟ ਸੀਟ ਨਾਲੋਂ 40,000 ਗੁਣਾ ਜ਼ਿਆਦਾ ਗੰਦੀ ਹੁੰਦੀ ਹੈ ਦੁਬਾਰਾ ਵਰਤੀ ਜਾਣ ਵਾਲੀ ਪਾਣੀ ਦੀ ਬੋਤਲ

03/16/2023 1:08:41 PM

ਜਲੰਧਰ (ਇੰਟ.)- ਇਕ ਪਾਣੀ ਦੀ ਬੋਤਲ ਦੀ ਵਾਰ-ਵਾਰ ਵਰਤੋਂ ਤੁਹਾਡੀ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ। ਇਕ ਨਵੀਂ ਖੋਜ ਵਿਚ ਪਾਇਆ ਗਿਆ ਹੈ ਕਿ ਦੁਬਾਰਾ ਵਰਤੀਆਂ ਜਾਣ ਵਾਲੀਆਂ ਪਾਣੀਆਂ ਦੀਆਂ ਬੋਤਲਾਂ ਵਿਚ ਟਾਇਲਟ ਸੀਟ ਨਾਲੋਂ ਲਗਭਗ 40,000 ਗੁਣਾ ਜ਼ਿਆਦਾ ਬੈਕਟੀਰੀਆ ਹੁੰਦੇ ਹਨ। ਅਮਰੀਕਾ ਸਥਿਤ ਵਾਟਰ ਫਿਲਟਰ ਗੁਰੂ ਡਾਟ ਕਾਮ ਦੇ ਖੋਜਕਾਰਾਂ ਦੀ ਇਕ ਟੀਮ ਨੇ ਰਿਯੂਜੇਬਲ ਪਾਣੀ ਦੀ ਬੋਤਲ ਦੀ ਸਫਾਈ ਸਬੰਧੀ ਜਾਂਚ ਕੀਤੀ ਗਈ।

ਇਹ ਵੀ ਪੜ੍ਹੋ: ਭੂਚਾਲ ਮਗਰੋਂ ਤੁਰਕੀ 'ਚ ਆਈ ਇਕ ਹੋਰ ਕੁਦਰਤੀ ਆਫ਼ਤ ਨੇ ਮਚਾਈ ਤਬਾਹੀ, 14 ਲੋਕਾਂ ਦੀ ਮੌਤ, ਹਜ਼ਾਰਾਂ ਬੇਘਰ

ਹੋ ਸਕਦੀਆਂ ਹਨ ਢਿੱਡ ਦੀਆਂ ਬੀਮਾਰੀਆਂ

ਖੋਜ ਮੁਤਾਬਕ ਬੋਤਲ ’ਤੇ ਦੋ ਤਰ੍ਹਾਂ ਦੇ ਬੈਕਟੀਰੀਆ ਦੀ ਮੌਜੂਦਗੀ ਪਾਈ ਗਈ, ਜਿਨ੍ਹਾਂ ਵਿਚ ਗ੍ਰਾਮ-ਨੈਗੇਟਿਵ ਬੈਕਟੀਰੀਆ ਅਤੇ ਬੈਸਿਲਸ ਬੈਕਟੀਰੀਆ ਸ਼ਾਮਲ ਹਨ। ਖੋਜਕਾਰਾਂ ਨੇ ਸਮਝਾਇਆ ਕਿ ਗ੍ਰਾਮ ਨੈਗੇਟਿਵ ਬੈਕਟੀਰੀਆ ਤਰ੍ਹਾਂ-ਤਰ੍ਹਾਂ ਦੇ ਇਨਫੈਕਸ਼ੰਸ ਪੈਦਾ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ। ਜਦਕਿ ਬੇਸਿਲਸ ਬੈਕਟੀਰੀਆ ਪੇਟ ਦੀਆਂ ਬੀਮਾਰੀਆਂ ਪੈਦਾ ਕਰ ਸਕਦੇ ਹਨ। ਇਸ ਖੋਜ ਵਿਚ ਬੋਤਲਾਂ ਦੀ ਸਫ਼ਾਈ ਦੀ ਘਰੇੂਲ ਚੀਜ਼ਾਂ ਨਾਲ ਤੁਲਨਾ ਕੀਤੀ ਗਈ ਅਤੇ ਪਾਇਆ ਗਿਆ ਕਿ ਬੋਤਲਾਂ ਵਿਚ ਰਸੋਈ ਦੇ ਸਿੰਕ ਤੋਂ ਵੀ ਦੁਗਣੇ ਕੀਟਾਣੂ ਹੁੰਦੇ ਹਨ।

ਇਹ ਵੀ ਪੜ੍ਹੋ: 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਾਣੋ ਕੈਨੇਡਾ ਸਰਕਾਰ ਨੇ ਕਿਵੇਂ ਫੜਿਆ ਫਰਜ਼ੀਵਾੜਾ

ਗਰਮ ਪਾਣੀ ਨਾਲ ਬੋਤਲ ਧੋਣ ਦੀ ਸਲਾਹ

ਯੂਨੀਵਰਸਿਟੀ ਆਫ ਰੀਡਿੰਗ ਦੇ ਇਕ ਮਾਈਕ੍ਰੋਬਾਇਓਲਾਜਿਸਟ ਡਾ. ਸਾਈਮਨ ਕਲਾਰਕ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਕਦੇ ਕਿਸੇ ਨੂੰ ਵੀ ਪਾਣੀ ਦੀ ਬੋਤਲ ਕਾਰਨ ਬੀਮਾਰ ਪੈਂਦੇ ਨਹੀਂ ਦੇਖਿਆ। ਇਥੋਂ ਤੱਕ ਕਿ ਟੂਟੀ ਤੋਂ ਪਾਣੀ ਪੀਣ ਨਾਲ ਵੀ ਕਿਸੇ ਨੂੰ ਬੀਮਾਰ ਪੈਂਦੇ ਨਹੀਂ ਦੇਖਿਆ। ਕਲਾਰਕ ਨੇ ਕਿਹਾ ਕਿ ਪਾਣੀ ਦੀਆਂ ਬੋਤਲਾਂ ਲੋਕਾਂ ਦੇ ਮੂੰਹ ਵਿਚ ਪਹਿਲਾਂ ਤੋਂ ਮੌਜੂਦ ਬੈਕਟੀਰੀਆ ਕਾਰਨ ਦੂਸ਼ਿਤ ਹੁੰਦੀਆਂ ਹਨ। ਖੋਜਕਾਰਾਂ ਨੇ ਬੋਤਲਾਂ ਨੂੰ ਦੁਬਾਰਾ ਵਰਤੋਂ ਤੋਂ ਪਹਿਲਾਂ ਇਕ ਦਿਨ ਵਿਚ ਘੱਟ ਤੋਂ ਘੱਟ ਇਕ ਵਾਰ ਸਾਬਣ ਅਤੇ ਗਰਮ ਪਾਣੀ ਨਾਲ ਧੋਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ: ਭਾਰਤ ਦੇ ਮੌਦਗਿਲ ਨੇ ਜਿੱਤਿਆ ਅਮਰੀਕੀ ਸਾਇੰਸ ਪੁਰਸਕਾਰ, ਮਿਲੇ 2,50,000 ਡਾਲਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

cherry

This news is Content Editor cherry