ਇਸ ''ਅਮਰੀਕੀ ਸਿੰਘਮ'' ਨੇ ਲੁਟੇਰਿਆਂ ਨੂੰ ਪਾਈਆਂ ਭਾਜੜਾਂ, ਦੇਖੋ ਵੀਡੀਓ

11/11/2017 2:57:11 AM

ਵਾਸ਼ਿੰਗਟਨ — ਇਕ ਦੁਕਾਨ 'ਚ ਲੁੱਟ-ਖੋਹ ਦੇ ਇਰਾਦੇ ਨਾਲ ਦਾਖਲ ਹੋਏ 3 ਲੁਟੇਰਿਆਂ ਦੀ ਉਸ ਵੇਲੇ ਭੱਜਣਾ ਪਿਆ ਜਦੋਂ ਉਨ੍ਹਾਂ ਦੁਕਾਨ ਦੇ ਮਾਲਕ ਦਾ 'ਸਿੰਘਮ' ਵਾਲਾ ਰੂਪ ਦੇਖਿਆ। 3 ਨਕਾਬਪੋਸ਼ ਲੁਟੇਰਿਆਂ ਨੇ ਪਹਿਲਾਂ ਤਾਂ ਦੁਕਾਨ ਮਾਲਕ ਨੂੰ ਲੱਭਿਆ ਅਤੇ ਫਿਰ ਉਥੇ ਮੌਜੂਦ ਲੋਕਾਂ ਨੂੰ ਡਰਾਉਣ ਲਈ ਇਕ ਨੇ ਬੰਦੂਕ ਦਿਖਾਈ। ਪਰ ਦੁਕਾਨ ਮਾਲਕ ਦੀ ਸੂਝ-ਬੂਝ ਦੇ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ ਅਤੇ ਆਖਿਰ 'ਚ ਉਨ੍ਹਾਂ ਲੁਟੇਰਿਆਂ ਨੂੰ ਭੱਜਣ ਲਈ ਮਜ਼ਬੂਰ ਹੋਣਾ ਪਿਆ। 
ਇਹ ਘਟਨਾ ਅਮਰੀਕਾ ਦੇ ਲੁਈਜ਼ਿਆਨਾ ਸ਼ਹਿਰ ਦੇ ਵਾਰਡਵਿਲ ਦੀ ਹੈ। ਇਥੋਂ ਦੇ ਇਕ ਜਨਰਲ ਸਟੋਰ 'ਚ ਲੁੱਟ-ਖੋਹ ਦੀ ਕੋਸ਼ਿਸ਼ ਦਾ ਇਕ ਹੈਰਾਨ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ 'ਚ 2 ਨਕਾਬਪੋਸ਼ ਇਕੱਠੇ ਅਤੇ ਤੀਜਾ ਉਨ੍ਹਾਂ ਦੇ ਪਿੱਛੇ ਦੁਕਾਨ 'ਚ ਐਂਟਰ ਹੁੰਦਾ ਹੈ। ਗੇਟ ਖੋਲਦੇ ਹੀ ਇਕ ਲੁਟੇਰਾ ਲੋਕਾਂ ਨੂੰ ਬੰਦੂਕ ਨਾਲ ਡਰਾਉਂਦਾ ਹੈ ਅਤੇ ਉਹ 2 ਲੁਟੇਰੇ ਦੁਕਾਨ ਦੇ ਮਾਲਕ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਹਨ। 
ਕੁਝ ਹੀ ਦੇਰ ਬਾਅਦ ਸਟੋਰ ਦਾ ਮਾਲਕ ਅਚਾਨਕ ਸਾਹਮਣੇ ਆਉਂਦਾ ਹੈ ਅਤੇ ਲੁਟੇਰਿਆਂ 'ਤੇ ਫਾਇਰਿੰਗ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਜਾਨ ਬਚਾਉਣ ਭੱਜਣ ਲੱਗਦੇ ਹਨ। ਇਸ ਦੌਰਾਨ ਦੁਕਾਨ ਦਾ ਮਾਲਕ ਫਾਇਰਿੰਗ ਜਾਰੀ ਰੱਖਦਾ ਹੈ। 
ਲੋਕਾਂ ਨੂੰ ਡਰਾ ਰਹੇ ਲੁਟੇਰੇ ਦੁਕਾਨਦਾਰ ਦਾ 'ਸਿੰਘਮ' ਵਾਲਾ ਰੂਪ ਦੇਖ ਕੇ ਖੁਦ ਇੰਨੇ ਡਰ ਜਾਂਦੇ ਹਨ ਕਿ ਉਹ ਭੱਜਣ ਨੂੰ ਮਜ਼ਬੂਰ ਹੋ ਜਾਂਦੇ ਹਨ। ਦੁਕਾਨ ਦੇ ਬਾਹਰ ਲੱਗੇ ਦੂਜੇ ਕੈਮਰਿਆਂ ਤੋਂ ਮਿਲੇ ਸੀ. ਸੀ. ਟੀ. ਵੀ. ਫੁੱਟੇਜ 'ਚ ਲੁਟੇਰਿਆਂ ਨੂੰ ਡਿੱਗਦੇ-ਡਿੱਗਦੇ ਭੱਜਦੇ ਦੇਖਿਆ ਜਾ ਸਕਦਾ ਹੈ। ਦੁਕਾਨਦਾਰ ਨੇ ਬਾਅਦ 'ਚ ਦੱਸਿਆ ਕਿ ਲੁਟੇਰਿਆਂ ਨੇ ਪੈਸੇ ਦੀ ਮੰਗ ਕੀਤੀ ਸੀ ਅਤੇ ਗਾਹਕ ਨੂੰ ਵੀ ਧਮਕਾਇਆ ਸੀ।