ਅਮਰੀਕੀ ਰਾਸ਼ਟਰਪਤੀ ਉਮੀਦਵਾਰ ਨੂੰ ਪਸੰਦ ਹੈ ਇਹ ''ਭਾਰਤੀ ਡਿਸ਼'', ਨਹੀਂ ਲਾ ਸਕੋਗੇ ਅੰਦਾਜ਼ਾ

01/23/2020 6:53:28 PM

ਵਾਸ਼ਿੰਗਟਨ- ਭਾਰਤੀ ਭੋਜਨ, ਹੁਣ ਦੇਸ਼ ਦੀਆਂ ਸਰਹੱਦਾਂ ਤੋਂ ਨਿਕਲ ਕੇ ਅਮਰੀਕਾ ਤੇ ਬ੍ਰਿਟੇਨ ਤੱਕ ਵਿਚ ਆਪਣੀ ਪਕੜ ਬਣਾ ਚੁੱਕਾ ਹੈ। ਅਮਰੀਕਾ ਵਿਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਕਿਸਮਕ ਅਜ਼ਮਾ ਰਹੀ ਸੈਨੇਟਰ ਐਲਿਜ਼ਾਬੇਥ ਵਾਰੇਨ ਨੂੰ ਖਾਣੇ ਵਿਚ ਇਕ ਭਾਰਤੀ ਡਿਸ਼ ਪਸੰਦ ਹੈ।

ਵਾਰੇਨ ਨੇ ਇਸ ਪਸੰਦੀਦਾ ਡਿਸ਼ ਦੇ ਬਾਰੇ ਵਿਚ ਵੀ ਦੱਸਿਆ ਪਰ ਉਹਨਾਂ ਨੇ ਜਿਸ ਤਰ੍ਹਾਂ ਨਾਲ ਇਸ ਦੀ ਵਿਆਖਿਆ ਕੀਤੀ ਉਸ ਤੋਂ ਬਾਅਦ ਕਈ ਲੋਕ ਉਲਝਣ ਵਿਚ ਪੈ ਗਏ। ਵਾਰੇਨ ਨੇ ਕਿਹਾ ਕਿ ਉਹਨਾਂ ਨੂੰ ਵੱਡਾ ਟੈਪੀਓਕ ਪਸੰਦ ਹੈ ਤੇ ਤੁਸੀਂ ਇਸ ਨੂੰ ਦਾਲ ਨਾਲ ਖਾ ਸਕਦੇ ਹੋ। ਕਿਸੇ ਨੇ ਇਸ ਨੂੰ ਬੂੰਦੀ ਦਾ ਰਾਇਤਾ ਦੱਸਿਆ ਤੇ ਕਿਸੇ ਨੇ ਕਿਹਾ ਇਡਲੀ ਸਾਂਭਰ ਪਰ ਇਹ ਇਹਨਾਂ ਦੋਵਾਂ ਵਿਚੋਂ ਹੀ ਕੁਝ ਨਹੀਂ ਸੀ। ਕਈ ਲੋਕਾਂ ਨੇ ਸੋਚਿਆ ਕਿ ਇਹ ਤਾਂ ਬਟਰ ਚਿਕਨ ਹੋਵੇਗਾ ਜਾਂ ਫਿਰ ਪਨੀਰ ਬਟਰ ਮਸਾਲਾ ਜਾਂ ਫਿਰ ਦਾਲ ਮੱਖਣੀ। ਸੰਭਾਵਨਾਵਾਂ ਦਾ ਕੋਈ ਅੰਤ ਨਹੀਂ ਸੀ ਤੇ ਲੋਕ ਹੈਰਾਨ ਸਨ। ਅਸਲ ਵਿਚ ਵਾਰੇਨ ਇਸ ਵੇਲੇ ਸਾਬੁਦਾਨਾ ਖਿਚੜੀ ਦੀ ਗੱਲ ਕਰ ਰਹੀ ਸੀ।

ਵਾਰੇਨ ਇਸ ਸਮੇਂ ਰਾਸ਼ਟਰਪਤੀ ਚੋਣਾਂ ਦੇ ਲਈ ਮੁਹਿੰਮ ਵਿਚ ਵਿਅਸਤ ਹੈ। ਵਾਰੇਨ ਤੇ ਨਿਊਜ਼ ਵੈੱਬਸਾਈਟ ਦੇ ਵਿਚਾਲੇ ਹੋਈ ਗੱਲਬਾਤ ਨੂੰ ਕੈਂਪੇਨ ਰਿਪੋਰਟਰ ਜੋਹਰੀਨ ਸ਼ਾਹ ਨੇ ਟਵੀਟ ਕੀਤਾ ਸੀ, ਜਿਸ ਵਿਚ ਕਿਹਾ ਗਿਆ ਕਿ ਵਾਰੇਨ ਤੋਂ ਉਸ ਦੇ ਪਸੰਦੀਦਾ ਭਾਰਤੀ ਭੋਜਨ ਬਾਰੇ ਪੁੱਛਿਆ ਗਿਆ ਸੀ। ਉਸ 'ਤੇ ਉਹਨਾਂ ਨੇ ਜਵਾਬ ਦਿੱਤਾ ਕਿ ਮੈਨੂੰ ਵੱਡਾ ਟੈਪੀਓਕ ਪਸੰਦ ਹੈ ਤੇ ਤੁਸੀਂ ਇਸ ਨੂੰ ਦਾਲ ਨਾਲ ਖਾ ਸਕਦੇ ਹੋ। ਲੋਕ ਉਲਝਣ ਵਿਚ ਪੈ ਗਏ ਤੇ ਸੋਚਣ ਲੱਗੇ ਕਿ ਆਖਿਰ ਵਾਰੇਨ ਕਿਸ ਡਿਸ਼ ਦੇ ਬਾਰੇ ਵਿਚ ਗੱਲ ਕਰ ਰਹੀ ਹੈ। ਰਿਪੋਰਟਰ ਨੇ ਵੀ ਲੋਕਾਂ ਤੋਂ ਅੰਦਾਜ਼ਾ ਲਾਉਣ ਲਈ ਕਿਹਾ ਸੀ।

ਟੈਪੀਓਕ, ਸਾਬੁਦਾਨਾ ਹੁੰਦਾ ਹੈ ਤੇ ਇਸ ਕਾਰਨ ਹੀ ਲੋਕ ਪਰੇਸ਼ਾਨ ਸਨ ਕਿ ਆਖਿਰ ਦਾਲ ਦੇ ਨਾਲ ਇਸ ਨੂੰ ਕਿਵੇਂ ਖਾਧਾ ਜਾ ਸਕਦਾ ਹੈ। ਵਾਸ਼ਿੰਗਟਨ ਪੋਸਟ ਦੇ ਰਿਪੋਰਟਰ ਡੇਵ ਵੀਗਲ ਨੇ ਟਵਿੱਟਰ 'ਤੇ ਲਿਖਿਆ ਕਿ ਮੈਨੂੰ ਲੱਗਿਆ ਸੀ ਕਿ ਉਹ ਖੀਰ ਦੀ ਗੱਲ ਕਰ ਰਹੀ ਹੈ ਮੈਂ ਇਸ ਨੂੰ ਕਦੇ ਦਾਲ ਨਾਲ ਨਹੀਂ ਖਾਧਾ। ਇਕ ਯੂਜ਼ਰ ਨੇ ਲਿਖਿਆ ਕਿ ਉਹਨਾਂ ਨੂੰ ਲੱਗਿਆ ਕਿ ਐਲਿਜ਼ਾਬੇਥ ਇਡਲੀ ਸਾਂਭਰ ਦੀ ਗੱਲ ਕਰ ਰਹੀ ਹੈ।