ਅਮਰੀਕਾ ਦੀ ਆਪਣੇ ਨਾਗਰਿਕਾਂ ਨੂੰ ਚਿਤਾਵਨੀ, ਯੂਰਪ ''ਚ ਹੋ ਸਕਦਾ ਹੈ ਅੱਤਵਾਦੀ ਹਮਲਾ

11/17/2017 10:25:04 PM

ਵਾਸ਼ਿੰਗਟਨ (ਏਜੰਸੀਆਂ)— ਅਮਰੀਕਾ ਨੇ ਯੂਰਪ ਜਾਣ ਵਾਲੇ ਆਪਣੇ ਨਾਗਰਿਕਾਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਅੱਤਵਾਦੀ ਹਮਲੇ ਦੇ ਵਧਦੇ ਖਤਰੇ ਬਾਰੇ ਚਿਤਾਵਨੀ ਦਿੱਤੀ ਹੈ। ਅਮਰੀਕਾ ਲੰਬੇ ਸਮੇਂ ਤੋਂ ਯੂਰਪੀ ਸ਼ਹਿਰ ਜਾਣ ਵਾਲੇ ਆਪਣੇ ਯਾਤਰੀਆਂ ਨੂੰ ਵੱਖਵਾਦੀਆਂ ਵਲੋਂ ਕੀਤੇ ਜਾਣ ਵਾਲੇ ਹਮਲੇ ਬਾਰੇ ਚੌਕਸ ਕਰਦਾ ਰਿਹਾ ਹੈ ਅਤੇ ਹਾਲ ਹੀ ਦੇ ਸਾਲਾਂ 'ਚ ਵੀ ਉਸ ਨੇ ਤਿਉਹਾਰਾਂ ਦੌਰਾਨ ਅੱਤਵਾਦੀ ਹਮਲੇ ਦਾ ਖਤਰਾ ਵਧਣ ਦੀ ਚਿਤਾਵਨੀ ਦਿੱਤੀ।
ਵਿਦੇਸ਼ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰਿਟੇਨ, ਫਿਨਲੈਂਡ, ਫ੍ਰਾਂਸ, ਰੂਸ, ਸਪੇਨ ਅਤੇ ਸਵੀਡਨ 'ਚ ਹੁਣੇ ਜਿਹੇ ਹੋਏ ਹਮਲੇ ਦਰਸਾਉਂਦੇ ਹਨ ਕਿ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਹੁਣ ਵੀ ਸਰਗਰਮ ਹਨ ਅਤੇ ਹਮਲੇ ਕਰਨ 'ਚ ਸਮਰੱਥ ਹਨ।