ਪੰਜਾਬ ਪੁਲਸ ਅਕੈਡਮੀ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਪਹੁੰਚਣ ''ਤੇ ਨਿੱਘਾ ਸਵਾਗਤ

09/10/2017 2:04:51 PM

ਰੋਮ( ਕੈਂਥ )— ਪੰਜਾਬ ਪੁਲਸ ਅਕੈਡਮੀ ਫਿਲੋਰ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਦੇ ਵੀਨਸ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਸਤਿਨਾਮ ਸਿੰਘ, ਜਸਵਿੰਦਰ ਸਿੰਘ ਗਰਚਾਂ, ਜਿੰਦਰ ਗਰਚਾਂ, ਬਲਵਿੰਦਰ ਸਿੰਘ ਖਟਕੜ ਕਲਾਂ, ਜਤਿੰਦਰਪਾਲ ਸਿੰਘ ਫਤਹਿਪੁਰੀਆ, ਸੁਖਵਿੰਦਰ ਸਿੰਘ ਕਿਆਪੋ, ਚੰਦਨਜੀਤ ਸਿੰਘ ਕਿਆਪੋ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਉਸਤਾਦ ਸਤਨਾਮ ਸਿੰਘ ਸੋਂਧੀ ਨੇ ਦੱਸਿਆ ਕਿ ਉਹ ਆਪਣੀ ਇਸ ਪਹਿਲੀ ਇਟਲੀ ਯਾਤਰਾ ਦੌਰਾਨ ਇਟਲੀ ਦੀਆਂ ਇਤਿਹਾਸਕ ਥਾਵਾਂ ਦੇਖਣਗੇ ਅਤੇ ਇਟਲੀ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਵੀ ਵਿਸ਼ੇਸ਼ ਮੁਲਾਕਾਤ ਵੀ ਕਰਨਗੇ।