ਕੋਰੋਨਾ ਨਾਲ ਜੰਗ : 10 ਅਫਰੀਕੀ ਦੇਸ਼ਾਂ ਕੋਲ ਇਕ ਵੀ ਵੈਂਟੀਲੇਟਰ ਨਹੀਂ

04/19/2020 11:25:01 PM

ਡਕਾਰ (ਸੇਨੇਗਲ) ਕੋਰੋਨਾ ਵਾਇਰਸ ਦੀ ਮਹਾਂਮਾਰੀ ਸਿਹਤ ਸਹੂਲਤਾਂ ਦੀ ਕਮੀ ਨਾਲ ਜੂਝ ਰਹੇ ਅਫਰੀਕੀ ਦੇਸ਼ਾਂ ਲਈ ਬਹੁਤ ਹੀ ਭਿਆਨਕ ਸਾਬਿਤ ਹੋ ਰਹੀ ਹੈ। ਆਲਮ ਇਹ ਹੈ ਕਿ 10 ਦੇਸ਼ਾਂ ਵਿਚ ਇਕ ਵੀ ਵੈਂਟੀਲੇਟਰ ਨਹੀਂ ਹੈ, ਜਦੋਂ ਕਿ 41 ਦੇਸ਼ਾਂ ਕੋਲ ਸਿਰਫ 2000 ਦੇ ਆਸਪਾਸ ਵੈਂਟੀਲੇਟਰ ਹਨ। ਇਸ ਦੇ ਉਲਟ ਜੇਕਰ ਅਮਰੀਕਾ 'ਤੇ ਨਜ਼ਰ ਮਾਰੀਏ ਤਾਂ ਉਸ ਕੋਲ 1,70,000 ਵੈਂਟੀਲੇਟਰ ਮੁਹੱਈਆ ਹਨ। ਬਹੁਤ ਹੀ ਲੱਚਰ ਸਿਹਤ ਸਹੂਲਤਾਂ ਅਤੇ ਬੇਵੱਸ ਅਫਰੀਕਾ ਦੇ ਵਾਸੀਆਂ ਕੋਲ ਕੋਰੋਨਾ ਵਾਇਰਸ ਨਾਲ ਲੜਾਈ ਲਈ ਮਨ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਮਾਹਰ ਅਫਰੀਕੀ ਦੇਸ਼ਾਂ ਦੀਆਂ ਸਥਿਤੀਆਂ ਨੂੰ ਲੈ ਕੇ ਚਿੰਤਤ ਹਨ। ਉਹ ਆਸਵੰਦ ਹਨ ਕਿ ਜਿਨ੍ਹਾਂ ਦੇਸ਼ਾਂ ਕੋਲ ਮਾਸਕ, ਆਕਸੀਜਨ ਅਤੇ ਇਥੋਂ ਤੱਕ ਕਿ ਸਾਬਣ-ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਨਹੀਂ, ਉਥੇ ਜੇਕਰ ਕੋਰੋਨਾ ਮਹਾਂਮਾਰੀ ਫੈਲੀ ਤਾਂ ਕੀ ਹੋਵੇਗਾ। ਇਸ ਲਈ ਲਾਜ਼ਮੀ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਇਨਫੈਕਸ਼ਨ ਨੂੰ ਫੈਲਣ ਹੀ ਨਾ ਦਿੱਤਾ ਜਾਵੇ। ਸੰਯੁਕਤ ਰਾਸ਼ਟਰ ਮੁਤਾਬਕ ਸਾਲ 2015 ਵਿਚ ਸਿਰਫ 15 ਫੀਸਦੀ ਉਪ ਸਹਾਰਾ ਅਫਰੀਕੀਆਂ ਕੋਲ ਹੱਥ ਧੋਣ ਦੀ ਸਹੂਲਤ ਸੀ। ਸਾਲ 2017 ਵਿਚ ਤਾਂ 97 ਫੀਸਦੀ ਘਰਾਂ ਵਿਚ ਸਾਫ ਪਾਣੀ ਅਤੇ ਸਾਬਣ ਮੁਹੱਈਆ ਨਹੀਂ ਹੁੰਦਾ ਸੀ। ਖੋਜ ਸਮੂਹ ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਵਿਚ ਜੈਵਿਕ ਸਿਹਤ ਨੀਤੀ ਦੇ ਡਾਇਰੈਕਟਰ ਕੈਲਿਪਸੋ ਚਾਲਕਿਡੋ ਦਾ ਆਖਣਾ ਹੈ ਕਿ ਇਥੇ ਜਿਨ੍ਹਾਂ ਚੀਜਾਂ ਦੀ ਲੋੜ ਹੈ ਉਹ ਘੱਟ ਹਨ।

ਸਿਹਤ ਸਹੂਲਤਾਂ ਦੀ ਕਮੀ ਵਾਲੇ ਕਈ ਦੇਸ਼ ਆਪਣੀ ਜਨਤਾ ਨੂੰ ਬਚਾਉਣ ਲਈ ਕਰਫਿਊ ਅਤੇ ਆਵਾਜਾਈ ਪਾਬੰਦੀਆਂ ਦਾ ਸਹਾਰਾ ਲੈ ਰਹੇ ਹਨ। ਚੰਗੀ ਗੱਲ ਇਹ ਹੈ ਕਿ ਇਹ ਪਾਬੰਦੀਆਂ ਸ਼ੁਰੂਆਤੀ ਦੌਰ ਵਿਚ ਲਾਗੂ ਕਰ ਦਿੱਤੀਆਂ ਗਈਆਂ ਸਨ। 1.10 ਕਰੋੜ ਆਬਾਦੀ ਵਾਲੇ ਅਫਰੀਕੀ ਦੇਸ਼ ਦੱਖਣੀ ਸੂਡਾਨ ਵਿਚ ਉਪ ਰਾਸ਼ਟਰਪਤੀ ਤਾਂ ਪੰਜ ਹਨ, ਪਰ ਉਥੇ ਵੈਂਟੀਲੇਟਰ ਸਿਰਫ ਚਾਰ ਹਨ। ਇਸ ਤਰ੍ਹਾਂ ਮੱਧ ਅਫਰੀਕੀ ਰੀਪਬਲਿਕ ਦੇ 50 ਲੱਖ ਲੋਕਾਂ ਲਈ ਸਿਰਫ ਤਿੰਨ ਵੈਂਟੀਲੇਟਰ ਹਨ। ਲਾਈਬੇਰੀਆ ਵਿਚ ਚਾਲੂ ਹਾਲਤ ਵਿਚ 6 ਵੈਂਟੀਲੇਟਰ ਤਾਂ ਹਨ, ਪਰ ਉਨ੍ਹਾਂ ਵਿਚੋਂ ਇਕ ਦੀ ਵਰਤੋਂ ਅਮਰੀਕੀ ਸਫਾਰਤਖਾਨਾ ਕਰਦਾ ਹੈ।

ਅਜੇ ਹਾਲ ਹੀ ਵਿਚ ਵਿਸ਼ਵ ਸਿਹਤ ਸੰਗਠਨ ਨੇ ਸੁਚੇਤ ਕੀਤਾ ਸੀ ਕਿ ਅਫਰੀਕਾ ਕੋਰੋਨਾ ਵਾਇਰਸਲ ਮਹਾਂਮਾਰੀ ਦਾ ਅਗਲਾ ਕੇਂਦਰ ਬਣ ਸਕਦਾ ਹੈ। ਡਬਲਿਊ.ਐਚ.ਓ. ਦੇ ਅਫਰੀਕਾ ਖੇਤਰ ਦੇ ਡਾਇਰੈਕਟਰ ਮਤਸੀਦਿਸੋ ਸ਼ਹਿਰਾਂ ਤੋਂ ਦੂਰਦੁਰਾਡੇ ਵਾਲੇ ਇਲਾਕਿਆਂ ਤੱਕ ਤੇਜ਼ੀ ਨਾਲ ਫੈਲ ਰਿਹਾ ਹੈ। ਸੰਯੁਕਤ ਰਾਸ਼ਟਰ ਆਰਥਿਕ ਕਮਿਸ਼ਨ ਦੀ ਇਕ ਰਿਪੋਰਟ ਵਿਚ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਅਫਰੀਕਾ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਲੱਗਭਗ ਤਿੰਨ ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ।

Sunny Mehra

This news is Content Editor Sunny Mehra