ਵੈਂਗ ਯਿਪਿੰਗ ਨੇ ਰਚਿਆ ਇਤਿਹਾਸ, ਪੁਲਾੜ ''ਚ ਚੱਲਣ ਵਾਲੀ ਬਣੀ ਪਹਿਲੀ ਔਰਤ

11/08/2021 10:19:40 AM

ਬੀਜਿੰਗ (ਭਾਸ਼ਾ): ਪੁਲਾੜ ਯਾਤਰੀ ਵੈਂਗ ਯੂਪਿੰਗ ਨੇ ਸੋਮਵਾਰ ਨੂੰ ਪੁਲਾੜ ਵਿੱਚ ਸੈਰ ਕਰਨ ਵਾਲੀ ਪਹਿਲੀ ਚੀਨੀ ਮਹਿਲਾ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਹ ਆਪਣੇ ਪੁਰਸ਼ ਸਹਿਯੋਗੀ ਜ਼ਾਈ ਜਿਗਾਂਗ ਨਾਲ ਨਿਰਮਾਣ ਅਧੀਨ ਪੁਲਾੜ ਸਟੇਸ਼ਨ ਤੋਂ ਬਾਹਰ ਨਿਕਲੀ ਅਤੇ ਛੇ ਘੰਟਿਆਂ ਤੋਂ ਵੱਧ ਸਮੇਂ ਲਈ ਹੋਰ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਹ ਜਾਣਕਾਰੀ ਸਰਕਾਰੀ ਮੀਡੀਆ ਦੀਆਂ ਖ਼ਬਰਾਂ ਤੋਂ ਮਿਲੀ ਹੈ। 

ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੂਆ' ਦੀ ਖ਼ਬਰ ਮੁਤਾਬਕ ਦੋਵੇਂ ਪੁਲਾੜ ਸਟੇਸ਼ਨ ਦੇ ਕੋਰ ਮੋਡਿਊਲ 'ਤਿਆਨ' ਤੋਂ ਬਾਹਰ ਨਿਕਲੇ ਅਤੇ ਸੋਮਵਾਰ ਤੜਕੇ ਸਾਢੇ ਛੇ ਘੰਟੇ ਤੱਕ ਪੁਲਾੜ 'ਚ ਚੱਲੇ ਅਤੇ ਫਿਰ ਸਫਲਤਾਪੂਰਵਕ ਸਟੇਸ਼ਨ 'ਤੇ ਪਰਤ ਆਏ। 'ਚਾਈਨਾ ਮੇਂਡ ਸਪੇਸ ਏਜੰਸੀ' ਨੇ ਇਕ ਬਿਆਨ 'ਚ ਕਿਹਾ ਕਿ ਚੀਨ ਦੇ ਪੁਲਾੜ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਇਕ ਮਹਿਲਾ ਪੁਲਾੜ ਯਾਤਰੀ ਨੇ ਪੁਲਾੜ 'ਚ ਸੈਰ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਪਹੁੰਚੀ NIA ਟੀਮ ਨੇ ਵੱਖਵਾਦੀ ਸਿੱਖ ਜੱਥੇਬੰਦੀਆਂ ਸਬੰਧੀ ਕੈਨੇਡੀਅਨ ਪੁਲਸ ਨਾਲ ਕੀਤੀ ਗੱਲਬਾਤ

ਚੀਨ ਨੇ ਤਿੰਨ ਪੁਲਾੜ ਯਾਤਰੀਆਂ ਨੂੰ ਛੇ ਮਹੀਨਿਆਂ ਲਈ ਸ਼ੇਨਜ਼ੂ-13 ਵਿੱਚ ਪੁਲਾੜ ਵਿੱਚ ਭੇਜਿਆ। ਇਨ੍ਹਾਂ ਨੂੰ ਦੇਸ਼ ਦੁਆਰਾ ਆਰਬਿਟਿੰਗ ਢਾਂਚੇ (ਸਪੇਸ ਸਟੇਸ਼ਨ) ਨੂੰ ਪੂਰਾ ਕਰਨ ਦੇ ਟੀਚੇ ਨਾਲ ਭੇਜਿਆ ਗਿਆ ਹੈ ਅਤੇ ਉਮੀਦ ਹੈ ਕਿ ਸਟੇਸ਼ਨ ਦੇ ਨਿਰਮਾਣ ਦਾ ਕੰਮ ਅਗਲੇ ਸਾਲ ਤੱਕ ਪੂਰਾ ਹੋ ਜਾਵੇਗਾ। ਸ਼ਾਨਡੋਂਗ ਸੂਬੇ ਦੀ ਵਸਨੀਕ ਅਤੇ ਇੱਕ ਪੰਜ ਸਾਲ ਦੀ ਬੱਚੀ ਦੀ ਮਾਂ, ਵੇਂਗ ਅਗਸਤ 1997 ਵਿੱਚ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਏਅਰ ਫੋਰਸ ਵਿੱਚ ਸ਼ਾਮਲ ਹੋਈ। 

ਮਈ 2010 ਵਿੱਚ ਪੀ.ਐੱਲ.ਏ. ਦੀ ਸਪੇਸ ਯੂਨਿਟ ਵਿੱਚ ਪੁਲਾੜ ਯਾਤਰੀਆਂ ਦੇ ਦੂਜੇ ਸਮੂਹ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਡਿਪਟੀ ਸਕੁਐਡਰਨ ਕਮਾਂਡਰ ਸੀ। ਉਹ ਪੁਲਾੜ ਵਿੱਚ ਜਾਣ ਵਾਲੀ ਦੂਜੀ ਚੀਨੀ ਔਰਤ ਹੈ। ਉਸ ਨੂੰ ਦਸੰਬਰ 2019 ਵਿੱਚ ਚੱਲ ਰਹੇ ਮਨੁੱਖ ਪੁਲਾੜ ਮਿਸ਼ਨ ਲਈ ਚੁਣਿਆ ਗਿਆ ਸੀ। ਜਦੋਂ ਵੈਂਗ ਅਤੇ ਝਾਈ ਸੋਮਵਾਰ ਨੂੰ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਦੀ ਤੀਜੀ ਸਹਿਯੋਗੀ ਯੇ ਗੁਆਂਗਫੂ ਉਨ੍ਹਾਂ ਨੂੰ ਮੋਡਿਊਲ ਦੇ ਅੰਦਰੋਂ ਮਹੱਤਵਪੂਰਣ ਸਹਾਇਤਾ ਪ੍ਰਦਾਨ ਕਰ ਰਹੀ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana