ਆਸਟਰੇਲੀਆ ''ਚ ਸਮਲਿੰਗੀ ਵਿਆਹ ਨੂੰ ਮਿਲ ਸਕਦੀ ਹੈ ਕਾਨੂੰਨੀ ਮਾਨਤਾ

11/15/2017 6:24:14 AM

ਕੈਨਬਰਾ— ਆਸਟਰੇਲੀਆ 'ਚ ਇਕ ਇਤਿਹਾਸਕ ਸਰਵੇ 'ਚ ਦੇਸ਼ ਦੇ ਲੋਕਾਂ ਨੇ ਸਮਲਿੰਗੀ ਵਿਆਹ ਦੇ ਪੱਖ 'ਚ ਵੋਟ ਦਿੱਤਾ ਹੈ। ਇਸ 'ਚ 61.6 ਫੀਸਦੀ ਲੋਕਾਂ ਨੇ ਸਮਲਿੰਗੀ ਵਿਆਹ ਦਾ ਸਮਰਥਨ ਕੀਤਾ ਹੈ। ਇਸ ਸਰਵੇ 'ਚ 79.5 ਫੀਸਦੀ ਲੋਕ ਸ਼ਾਮਲ ਹੋਏ ਸੀ।
ਸਮਲਿੰਗੀ ਵਿਆਹ 'ਤੇ ਸਰਕਾਰ ਨੇ 8 ਹਫਤਿਆਂ ਤਕ ਚਲਾਏ ਪੋਸਟਲ ਸਰਵੇ ਦੇ ਜ਼ਰੀਏ ਲੋਕਾਂ ਦਾ ਸੁਝਾਅ ਲਿਆ। ਇਸ ਸਰਵੇ 'ਚ 1.27 ਕਰੋੜ ਲੋਕ ਸ਼ਾਮਲ ਹੋਏ। ਜਿਸ 'ਚੋਂ 61.6 ਫੀਸਦੀ ਲੋਕਾਂ ਨੇ ਸਮਲਿੰਗੀ ਵਿਆਹ ਦਾ ਸਮਰਥਨ ਕੀਤਾ। ਉਂਝ ਇਸ ਸਰਵੇ 'ਚ ਸ਼ਾਮਲ ਹੋਣ ਤੇ ਆਪਣਾ ਸੁਝਾਅ ਦੇਣ 'ਤੇ ਕੋਈ ਰੋਕ ਨਹੀਂ ਸੀ।
ਇਸ ਤੋਂ ਪਹਿਲਾਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਕੁਲਮ ਟਰਨਬੁੱਲ ਨੇ ਕਿਹਾ ਸੀ ਕਿ ਜੇਕਰ ਲੋਕਾਂ ਦਾ ਸੁਝਾਅ ਸਮਲਿੰਗੀ ਵਿਆਹ ਦੇ ਪੱਖ 'ਚ ਆਉਂਦਾ ਹੈ ਤਾਂ ਇਸ ਸਾਲ ਦੇ ਅਖੀਰ ਤਕ ਇਸ ਨੂੰ ਕਾਨੂੰਨੀ ਮਾਨਤਾ ਦਿੱਤੀ ਜਾ ਸਕਦੀ ਹੈ। ਇਸ ਮਾਮਲੇ 'ਤੇ ਸੰਸਦ 'ਚ ਸਰਕਾਰ ਦਾ ਸੁਝਾਅ ਵੰਡਿਆ ਹੋਇਆ ਸੀ। ਪੀ.ਐੱਮ. ਟਰਨਬੁੱਲ ਸਮਲਿੰਗੀ ਵਿਆਹ ਦੇ ਸਮਰੱਥਕ ਹਨ ਪਰ ਸਰਕਾਰ 'ਚ ਇਸ 'ਤੇ ਸੁਝਾਅ ਨਹੀਂ ਸੀ। ਸਰਵੇ ਦੇ ਨਤੀਜੇ ਆਉਣ ਤੋਂ ਬਾਅਦ ਪੀ.ਐੱਮ. ਟਰਨਬੁੱਲ ਨੇ ਕਿਹਾ, ''ਲੋਕਾਂ ਨੇ ਇਨਸਾਫ ਦੇ ਪੱਖ 'ਚ ਵੋਟ ਪਾਈ ਹੈ, ਇਹ ਵੋਟ ਵਚਨਬੱਧਤਾ ਲਈ ਹੈ ਤੇ ਇਹ ਸਾਡੇ ਪਿਆਰ ਲਈ ਵੀ ਹੈ।''
ਆਸਟਰੇਲੀਆ ਨੂੰ ਦਰਮਿਆਨੀ ਦੇਸ਼ ਮੰਨਿਆ ਜਾਂਦਾ ਰਿਹਾ ਹੈ ਪਰ ਸਾਲ 2004 'ਚ ਆਸਟਰੇਲੀਆ ਨੇ ਵਿਆਹ ਦੀ ਧਾਰਾ 1961 'ਚ ਸੋਧ ਕਰਦੇ ਹੋਏ ਸਮਲਿੰਗੀ ਵਿਆਹ 'ਤੇ ਪਾਬੰਦੀ ਲਗਾ ਦਿੱਤੀ ਸੀ। 20 ਸਾਲ ਪਹਿਲਾਂ ਆਸਟਰੇਲੀਆ ਦੇ ਤਸਮਾਨੀਆ ਸੂਬੇ ਨੇ ਪੁਰਸ਼ ਸਮਲਿੰਗੀ ਵਿਆਹ ਨੂੰ ਕਾਨੂੰਨੀ ਵੈਧਤਾ ਪ੍ਰਦਾਨ ਕੀਤੀ ਸੀ। ਤਸਮਾਨੀਆ ਅਜਿਹਾ ਕਰਨ ਵਾਲਾ ਆਸਟਰੇਲੀਆ ਦਾ ਆਖਰੀ ਸੂਬਾ ਸੀ।