ਵੋਲੋਦੀਮੀਰ ਜ਼ੇਲੇਂਸਕੀ ਨੇ ਕੀਤੀ ਪੋਲੈਂਡ ਦੀ ਯਾਤਰਾ

04/05/2023 6:01:50 PM

ਵਾਰਸਾ- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਉਨ੍ਹਾਂ ਦੀ ਪਤਨੀ ਬੁੱਧਵਾਰ ਨੂੰ ਸਰਕਾਰੀ ਦੌਰੇ 'ਤੇ ਪੋਲੈਂਡ ਪਹੁੰਚੇ।ਇਸ ਯਾਤਰਾ ਦਾ ਮਕਸਦ ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਨ ਲਈ ਗੁਆਂਢੀ ਦੇਸ਼ ਦਾ ਧੰਨਵਾਦ ਕਰਨਾ ਹੈ। ਰੂਸ ਨੇ ਫਰਵਰੀ 2022 'ਚ ਯੂਕ੍ਰੇਨ ਉੱਤੇ ਹਮਲਾ ਕੀਤਾ ਸੀ।

ਇਹ ਵੀ ਪੜ੍ਹੋ- ਨੌਜਵਾਨਾਂ 'ਚ ਇਸ ਕਾਰਨ ਵਧ ਰਹੀ ਹੈ Diabetes, ਇਸ ਸੰਕੇਤ ਦਿਖਣ 'ਤੇ ਹੋ ਜਾਓ ਸਾਵਧਾਨ !

ਉਸ ਤੋਂ ਬਾਅਦ ਜ਼ੇਲੇਂਸਕੀ ਬਹੁਤ ਘੱਟ ਵਾਰ ਯੂਕ੍ਰੇਨ ਤੋਂ ਬਾਹਰ ਗਏ ਹਨ। ਹਾਲਾਂਕਿ ਉਹ ਪਹਿਲਾਂ ਅਮਰੀਕਾ, ਯੂ.ਕੇ., ਫਰਾਂਸ ਅਤੇ ਬੈਲਜੀਅਮ ਦਾ ਦੌਰਾ ਕਰ ਚੁੱਕੇ ਹਨ, ਪਰ ਇਨ੍ਹਾਂ ਦੌਰਿਆਂ ਨੂੰ ਗੁਪਤ ਰੱਖਿਆ ਗਿਆ ਸੀ, ਜਦੋਂ ਕਿ ਪੋਲੈਂਡ ਯਾਤਰਾ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ।
ਇਸ ਵਾਰ ਰਾਸ਼ਟਰਪਤੀ ਜ਼ੇਲੇਂਸਕੀ ਦੀ ਪਤਨੀ ਓਲੇਨਾ ਜ਼ੇਲੇਂਸਕੀ ਵੀ ਉਨ੍ਹਾਂ ਦੇ ਨਾਲ ਗਈ ਹੈ, ਜੋ ਕਿ ਆਮ ਗੱਲ ਨਹੀਂ ਹੈ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ਼ ਡੂਡਾ ਦੇ ਵਿਦੇਸ਼ ਨੀਤੀ ਦਫ਼ਤਰ ਦੇ ਮੁਖੀ ਮਾਰਸਿਨ ਪ੍ਰਜ਼ੀਡਾਕਜ਼ ਨੇ ਕਿਹਾ ਕਿ ਜੰਗ ਦੀ ਸ਼ੁਰੂਆਤ ਤੋਂ ਬਾਅਦ ਜ਼ੇਲੇਂਸਕੀ ਦੀ ਇਹ ਪਹਿਲੀ ਯਾਤਰਾ ਸੀ। ਉਨ੍ਹਾਂ ਦੱਸਿਆ ਕਿ ਜ਼ੇਲੇਂਸਕੀ ਡੂਡਾ ਨਾਲ ਮੁਲਾਕਾਤ ਕਰਨਗੇ ਅਤੇ ਇਸ ਤੋਂ ਬਾਅਦ ਉਹ ਪੋਲੈਂਡ ਦੇ ਪ੍ਰਧਾਨ ਮੰਤਰੀ ਮਾਟੁਸਜ ਮੋਰਾਵੀਕੀ ਨੂੰ ਮਿਲਣਗੇ। ਇਸ ਤੋਂ ਇਲਾਵਾ ਉਹ ਪੋਲੈਂਡ 'ਚ ਸ਼ਰਨ ਲੈਣ ਵਾਲੇ ਯੂਕ੍ਰੇਨ ਦੇ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ।

ਇਹ ਵੀ ਪੜ੍ਹੋ-  ਸੁਆਦ ’ਚ ਮਹਿੰਗਾਈ ਦਾ ਤੜਕਾ, ਥੋਕ ਦੇ ਮੁਕਾਬਲੇ ਪ੍ਰਚੂਨ ’ਚ ਮਸਾਲਿਆਂ ਦੇ ਰੇਟ ਦੁੱਗਣੇ
ਰੂਸ ਦੇ ਹਮਲੇ ਤੋਂ ਬਾਅਦ ਪੋਲੈਂਡ ਯੂਕ੍ਰੇਨ ਦਾ ਮੁੱਖ ਸਹਿਯੋਗੀ ਰਿਹਾ ਹੈ। ਉਸ ਨੇ ਯੂਕ੍ਰੇਨ ਤੋਂ ਵੱਡੀ ਗਿਣਤੀ 'ਚ ਲੋਕਾਂ ਨੂੰ ਪਨਾਹ ਦਿੱਤੀ ਹੈ ਅਤੇ ਇਹ ਮਨੁੱਖਤਾਵਾਦੀ ਸਹਾਇਤਾ ਅਤੇ ਹਥਿਆਰਾਂ ਦਾ ਕੇਂਦਰ ਬਣ ਗਿਆ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon