ਕੈਨਬਰਾ ''ਚ ਵਾਲੀਬਾਲ ਕੱਪ 14 ਅਕਤੂਬਰ ਨੂੰ

10/10/2023 3:15:09 PM

ਸਿਡਨੀ/ਕੈਨਬਰਾ (ਸਨੀ ਚਾਂਦਪੁਰੀ): ਪੰਜਾਬੀ ਯੂਥ ਕਲੱਬ ਵੱਲੋਂ 14 ਅਕਤੂਬਰ 2023 ਨੂੰ ਕੱਚੀ ਵਾਲੀਬਾਲ ਕਰਵਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਰਿੰਕੂ ਸਿੱਧੂ ਤੇ ਗੁਰਪ੍ਰੀਤ ਸੰਗਾਲੀ ਨੇ ਪੱਤਰਕਾਰ ਨਾਲ ਫ਼ੋਨ ਰਾਹੀਂ ਸਾਂਝੀ ਕਰਦਿਆਂ ਕਿਹਾ ਕਿ 1ਏ ਯੱਸ ਰੋਡ ਕੁਇਨਬੇਨ ਐਨ ਐਸ ਡਬਲਿਯੂ ਵਿਖੇ ਹੋਣ ਜਾ ਰਹੇ ਇਸ ਵਾਲੀਬਾਲ ਕੱਪ ਦਾ ਪਹਿਲਾ ਇਨਾਮ 1500 ਡਾਲਰ ਅਤੇ ਕੱਪ ਹੋਵੇਗਾ ਅਤੇ ਦੂਸਰਾ ਇਨਾਮ 1100 ਡਾਲਰ ਅਤੇ ਕੱਪ ਹੋਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਸ਼ਖ਼ਸ ਨੇ 2,749 ਪੌਂਡ ਵਜ਼ਨੀ 'ਕੱਦੂ' ਨਾਲ ਜਿੱਤਿਆ ਮੁਕਾਬਲਾ, ਬਣਿਆ ਵਿਸ਼ਵ ਰਿਕਾਰਡ

ਉਹਨਾਂ ਦੱਸਿਆ ਕਿ ਬੈਸਟ ਸ਼ੂਟਰਾਂ ਨੂੰ 300 ਡਾਲਰ ਅਤੇ ਕੱਪ ਸਨਮਾਨ ਵਜੋਂ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਟੂਰਨਾਮੈਂਟ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੀਆਂ ਟੀਮਾਂ ਪਹੁੰਚ ਰਹੀਆਂ ਹਨ। ਇਹ ਟੂਰਨਾਮੈਂਟ ਇੰਨਡੋਰ ਹੋਵੇਗਾ। ਇਸ ਮੌਕੇ ਗੁਰਵਿੰਦਰ ਸਿੰਘ ਕਾਹਲੋਂ, ਗੁਰਪ੍ਰੀਤ ਸੰਗਾਲੀ, ਰਿੰਕੂ ਸਿੱਧੂ, ਮਨੀ ਤੂਰ, ਜੱਸੀ ਜਵੰਦਾ, ਬਿੱਲਾ, ਵਰਿੰਦਰ ਸੰਧੂ ,ਹੈਰੀ, ਪਵਨ, ਬਿੱਟੂ, ਹਰਪ੍ਰੀਤ, ਸੇਵਕ, ਪਿੰਦਾ ਆਦਿ ਹਾਜ਼ਰ ਸਨ।                                                                                                                                                                                 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   

Vandana

This news is Content Editor Vandana