ਰੌਸ਼ਨੀ ਨਾਲ ਜਗਮਗਾਇਆ ਸਿਡਨੀ ਦਾ 'ਓਪੇਰਾ ਹਾਊਸ'

05/26/2018 4:07:42 PM

ਸਿਡਨੀ— ਆਸਟ੍ਰੇਲੀਆ ਦਾ ਸ਼ਹਿਰ ਸਿਡਨੀ ਰੰਗ-ਬਿਰੰਗੀਆਂ ਰੌਸ਼ਨੀ ਨਾਲ ਜਗਮਗਾ ਉਠਿਆ ਹੈ। ਸ਼ੁੱਕਰਵਾਰ ਯਾਨੀ ਕਿ 25 ਮਈ ਨੂੰ ਦੁਨੀਆ ਦਾ ਸਭ ਤੋਂ ਵੱਡਾ 'ਵਿਵਿਡ ਸਿਡਨੀ 2018' ਮਹਾਉਤਸਵ ਸ਼ੁਰੂ ਹੋ ਗਿਆ, ਜਿਸ ਲਈ ਸਿਡਨੀ ਦੇ ਮਸ਼ਹੂਰ ਓਪੇਰਾ ਹਾਊਸ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ।

ਓਪੇਰਾ ਹਾਊਸ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਹੈ। ਇਸ ਨਜ਼ਾਰੇ ਨੂੰ ਦੇਖਣ ਲਈ ਦੁਨੀਆ ਭਰ ਦੇ ਲੋਕ ਸ਼ਿਰਕਤ ਕਰਦੇ ਹਨ।


ਆਓ ਜਾਣਦੇ ਹਾਂ ਕੀ ਹੈ ਵਿਵਿਡ—
ਵਿਵਿਡ ਸਿਡਨੀ ਸ਼ੋਅ ਨੂੰ ਮਨਾਉਂਦਿਆਂ ਹੁਣ ਤੱਕ 10 ਸਾਲ ਹੋ ਚੁੱਕੇ ਹਨ। ਇਹ ਦੁਨੀਆ ਦਾ ਸਭ ਤੋਂ ਵੱਡਾ ਲਾਈਟ, ਸੰਗੀਤ ਅਤੇ ਆਈਡੀਆ ਦਾ ਅਨੋਖਾ ਸ਼ੋਅ ਹੈ, ਜਿਸ ਨੂੰ ਦੇਖਣ ਲਈ ਦੁਨੀਆ ਭਰ ਤੋਂ ਲੋਕ ਹਰ ਸਾਲ ਆਉਂਦੇ ਹਨ।

ਬੀਤੇ ਸਾਲ ਵਿਵਿਡ ਸਿਡਨੀ 2017 ਸ਼ੋਅ ਨੂੰ ਦੇਖਣ ਲਈ ਤਕਰੀਬਨ 2.33 ਮਿਲੀਅਨ ਲੋਕ ਪੁੱਜੇ, ਜੋ ਕਿ ਆਪਣੇ-ਆਪ ਵਿਚ ਇਕ ਰਿਕਾਰਡ ਹੈ।

ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ ਵਿਚ ਹੁਣ ਠੰਡ ਸ਼ੁਰੂ ਹੋ ਗਈ ਹੈ। ਇੱਥੇ ਭਾਰਤ ਤੋਂ ਉਲਟ ਮੌਸਮ ਹੁੰਦਾ ਹੈ। ਵਿਵਿਡ ਸਿਡਨੀ 2018 ਸ਼ੁੱਕਰਵਾਰ 25 ਮਈ ਤੋਂ ਸ਼ੁਰੂ ਹੋ ਕੇ ਲੱਗਭਗ 23 ਰਾਤਾਂ ਯਾਨੀ ਕਿ 16 ਜੂਨ ਤੱਕ ਚੱਲੇਗਾ।

ਇਹ ਲਾਈਟਾਂ ਦਾ ਸ਼ੋਅ ਸ਼ਾਮ 6.00 ਵਜੇ ਤੋਂ ਰਾਤ 11.00 ਵਜੇ ਤੱਕ ਹੋਵੇਗਾ। ਇੱਥੇ ਖਾਣ-ਪੀਣ ਦਾ ਵਧੀਆ ਪ੍ਰਬੰਧ ਹੋਵੇਗਾ ਅਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਸਟਾਲ ਲਾਏ ਜਾਣਗੇ, ਜਿਸ ਦਾ ਲੋਕ ਆਨੰਦ ਮਾਣ ਸਕਣਗੇ।