ਅਧਿਐਨ 'ਚ ਦਾਅਵਾ 'ਵਿਟਾਮਿਨ ਏ' ਘਟਾਉਂਦਾ ਹੈ ਕੈਂਸਰ ਦਾ ਖਤਰਾ

08/02/2019 2:54:41 PM

ਵਾਸ਼ਿੰਗਟਨ(ਬਿਊਰੋ)— ਵਿਟਾਮਿਨ ਏ ਨਾਲ ਚਮੜੀ ਕੈਂਸਰ ਦਾ ਖਤਰਾ ਘੱਟ ਹੋ ਸਕਦਾ ਹੈ। ਇਕ ਅਧਿਐਨ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਵਿਟਾਮਿਨ ਏ ਦੀ ਸਾਧਾਰਣ ਖੁਰਾਕ ਨਾਲ ਚਮੜੀ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਵਿਟਾਮਿਨ ਏ ਹੈ ਚਮੜੀ ਕੈਂਸਰ ਨੂੰ ਦੂਰ ਕਰਨ 'ਚ ਮਦਦਗਾਰ

ਖੋਜਕਾਰਾਂ ਮੁਤਾਬਕ, ਇਹ ਸਿੱਟਾ ਕਰੀਬ ਸਵਾ ਲੱਖ ਲੋਕਾਂ 'ਤੇ ਕੀਤੇ ਗਏ ਇਕ ਅਧਿਐਨ ਦੇ ਆਧਾਰ 'ਤੇ ਕੱਢਿਆ ਗਿਆ ਹੈ। ਵਿਟਾਮਿਨ ਏ ਦੀ ਖੁਰਾਕ ਲੈਣ ਵਾਲਿਆਂ 'ਚ ਸਕਵੈਮਸ ਸੈੱਲ ਚਮੜੀ ਕੈਂਸਰ ਦੇ ਖਤਰੇ 'ਚ 15 ਫੀਸਦੀ ਤੱਕ ਦੀ ਕਮੀ ਪਾਈ ਗਈ। ਸਕਵੈਮਸ ਸੈੱਲ ਚਮੜੀ ਕੈਂਸਰ ਦਾ ਇਕ ਪ੍ਰਕਾਰ ਹੈ। ਅਮਰੀਕਾ ਦੀ ਬਰਾਊਨ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਯੂਨੁੰਗ ਚੋ ਨੇ ਕਿਹਾ,''ਇਹ ਨਤੀਜੇ ਇਸ ਕਾਰਨ ਨੂੰ ਹੋਰ ਵੀ ਪੱਕਾ ਕਰਦੇ ਹਨ ਕਿ ਫਲਾਂ ਅਤੇ ਸਬਜ਼ੀਆਂ ਨੂੰ ਭਰਪੂਰ ਮਾਤਰਾ 'ਚ ਖਾਣਾ ਕਿੰਨਾ ਜਰੂਰੀ ਹੁੰਦਾ ਹੈ। ਫਲ ਅਤੇ ਸਬਜ਼ੀਆਂ ਆਧਾਰਿਤ ਵਿਟਾਮਿਨ ਏ ਸੁਰੱਖਿਅਤ ਹੁੰਦਾ ਹੈ। 'ਅਮਰੀਕੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ' ਮੁਤਾਬਕ, ਗਾਜਰ, ਸ਼ਕਰਕੰਦੀ, ਬ੍ਰੋਕਲੀ, ਪਾਲਕ, ਦੁੱਧ ਪਦਾਰਥ, ਮੱਛੀ ਅਤੇ ਮੀਟ ਨੂੰ ਵਿਟਾਮਿਨ ਏ ਦਾ ਬਿਹਤਰ ਸ੍ਰੋਤ ਮੰਨਿਆ ਜਾਂਦਾ ਹੈ।

manju bala

This news is Content Editor manju bala