ਬਿ੍ਰਟੇਨ ਦੇ ਵੇਲਸ ''ਚ ਬੁਕਿੰਗ ਕਰਾਉਣ ਲਈ ਟੁੱਟ ਪਏ ਸੈਲਾਨੀ

07/13/2020 1:59:15 AM

ਲੰਡਨ - ਬਿ੍ਰਟੇਨ ਦੇ ਵੇਲਸ ਵਿਚ ਛੁੱਟੀਆਂ ਬੁੱਕ ਕਰਨ ਵਾਲੀਆਂ ਕੰਪਨੀਆਂ ਇਨੀਂ ਦਿਨੀਂ ਕੁਝ ਜ਼ਿਆਦਾ ਰੁਝੀਆਂ ਹਨ। ਤਾਲਾਬੰਦੀ ਵਿਚ ਛੋਟ ਤੋਂ ਬਾਅਦ ਲੋਕ ਕਾਟੇਜ਼, ਕਾਰਾਵਾਨ ਸਾਈਟ ਅਤੇ ਹਾਲੀਡੇਅ ਪਾਰਕ ਬੁੱਕ ਕਰ ਰਹੇ ਹਨ। ਮਾਰਚ ਤੋਂ ਬਾਅਦ ਪਹਿਲੀ ਵਾਰ ਹੈ ਜਦ ਸੈਲਾਨੀਆਂ ਨੂੰ ਅਜਿਹੀਆਂ ਥਾਂਵਾਂ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ। ਜਿਥੇ ਟਾਇਲਟ ਜਾਂ ਬਾਥਰੂਮ ਜਿਹੀਆਂ ਥਾਂਵਾਂ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ। ਗਾਵਰ ਵਿਚ ਥ੍ਰੀ ਕਲਿਫਕਸ ਬੇਅ ਹਾਲੀਡੇਅ ਪਾਰਕ ਨੂੰ ਇਕ ਹੀ ਦਿਨ ਵਿਚ 300 ਤੋਂ ਜ਼ਿਆਦਾ ਬੁਕਿੰਗ ਮਿਲੀਆਂ। ਉਥੇ ਰੈਕਸਹੈਮ ਦੇ ਬਲਾਸੀ ਹਾਲੀਡੇਅ ਪਾਰਕ ਦਾ ਆਖਣਾ ਹੈ ਕਿ ਉਸ ਦੇ ਸਾਰੇ ਟੈਂਟ, ਲਾਜ਼ ਅਤੇ ਕਾਰਵਾਨ ਦੀਆਂ ਥਾਂਵਾਂ ਪੂਰੀ ਤਰ੍ਹਾਂ ਨਾਲ ਬੁੱਕ ਕੀਤੀਆਂ ਜਾ ਚੁੱਕੀਆਂ ਹਨ। ਪਾਬੰਦੀਆਂ ਹੱਟਣ ਤੋਂ ਬਾਅਦ ਇਥੇ ਹਾਲੀਡੇਅ ਕੰਪਨੀਆਂ ਕੁਝ ਜ਼ਿਆਦਾ ਹੀ ਰੁਝੀਆਂ ਦਿੱਖ ਰਹੀਆਂ ਹਨ।

ਦੱਸ ਦਈਏ ਕਿ ਬਿ੍ਰਟੇਨ ਵਿਚ ਲੋਕਾਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਹਰ ਇਕ ਸੰਭਵ ਕੋਸ਼ਿਸ ਕਰ ਰਹੀ ਹੈ। ਇਥੇ ਪੱਬ, ਬਾਰ ਅਤੇ ਰੈਸਤਰਾਂ ਖੋਲਣ ਦੀ ਵੀ ਇਜਾਜ਼ਤ ਦੇ ਦਿੱਤੀ ਹੈ ਤਾਂ ਜੋ ਘਰਾਂ ਵਿਚ ਬੰਦ ਲੋਕ ਬਾਹਰ ਜਾ ਕੇ ਮਜ਼ੇ ਕਰ ਸਕਣ। ਉਥੇ ਹੀ ਸਰਕਾਰ ਸਕੂਲਾਂ ਅਤੇ ਕਾਲਜਾਂ ਨੂੰ ਖੋਲ੍ਹਣ 'ਤੇ ਵਿਚਾਰ ਕਰਲ ਰਹੀ ਹੈ। ਬਿ੍ਰਟੇਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 289,603 ਮਾਮਲੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 44,819 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਉਥੇ 11,990,257 ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ।

Khushdeep Jassi

This news is Content Editor Khushdeep Jassi