ਲੱਖਾ ਭਾਰਤੀਆਂ ਨੂੰ ਪੀ. ਆਰ. ਦੇ ਚੁੱਕੇ ਇਸ ਦੇਸ਼ ਵਿਚ ਜਾਣ ਲਈ ਨਹੀਂ ਹੈ ਵੀਜ਼ੇ ਦੀ ਲੋੜ

01/24/2019 5:01:43 PM

ਜਲੰਧਰ, (ਅਰੁਣ)-ਭਾਰਤ ਦਾ ਹਰ ਨਾਗਰੀਕ ਵਿਦੇਸ਼ ਦੀ ਸੈਰ ਕਰਨਾ ਜ਼ਰੂਰ ਚਾਹੁੰਦਾ ਹੈ। ਕੁਝ ਭਾਰਤੀ ਦਾ ਅਜਿਹੇ ਵੀ ਹਨ ਜੋ ਆਪਣੀ ਰੋਜੀ-ਰੋਟੀ ਕਮਾਉਣ ਵਿਦੇਸ਼ੀ ਧਰਤੀ ‘ਤੇ ਗਏ ਤੇ ਉਥੇ ਹੀ ਵਸ ਗਏ। ਕਿਸੇ ਵੀ ਦੇਸ਼ ਦੀ ਪੀ. ਆਰ. ਭਾਵ ਨਾਗਰੀਕਤਾ ਲੈਣਾ ਇਨਾਂ ਆਸਾਨ ਨਹੀਂ ਹੈ। ਅੱਜ ਅਸੀਂ ਜਿਸ ਦੇਸ਼ ਦੀ ਗੱਲ ਕਰਨ ਜਾ ਰਹੇ ਉਸ ਦੇਸ਼ ਦਾ ਨਾਮ ਹੈ ਫਿਜੀ। ਹੁਣ ਤਕ ਇਸ ਦੇਸ਼ ਵਿਚ 3 ਲੱਖ 15 ਹਜਾਰ 198 ਭਾਰਤੀ ਗਏ ਹਨ। ਜਿਨ੍ਹਾਂ ਵਿਚੋਂ 3 ਲੱਖ 13 ਹਜਾਰ 798 ਭਾਰਤੀਆਂ ਨੂੰ ਇਸ ਦੇਸ਼ ਦੀ ਨਾਗਰੀਕਤਾ ਮਿਲ ਗਈ ਹੈ। ਇਕ ਰਿਪੋਰਟ ਮੁਤਾਬਕ ਇਸ ਦੇਸ਼ ਦੀ ਆਬਾਦੀ ਵਿਚੋਂ 40 ਫੀਸਦੀ ਆਬਾਦੀ ਭਾਰਤੀ ਮੂਲ ਦੀ ਹੈ। 2019 ਤਕ ਸਿਰਫ 1400 ਭਾਰਤੀ ਹੀ ਅਜਿਹੇ ਹਨ ਜੋ ਇਸ ਦੇਸ਼ ਵਿਚ ਬਿਨ੍ਹਾਂ ਇਸ ਦੇਸ਼ ਦੀ ਨਾਗਰੀਕਤਾ ਤੋਂ ਰਹਿ ਰਹੇ ਹਨ।

ਇਹ ਦੇਸ਼ ਅਸਟ੍ਰੇਲੀਆ ਤੇ ਨਿਊਜੀਲੈਂਡ ਵਰਗੇ ਵਿਕਸਤ ਦੇਸ਼ਾਂ ਦੇ ਨੇੜੇ ਹੈ।ਇਹ ਘੁੰਮਣ ਫਿਰਨ ਲਈ ਬੇਹੱਦ ਖੂਬਸੁਰਤ ਦੇਸ਼ ਹੈ। 

300 ਤੋਂ ਵੀ ਵਧ ਟਾਪੂਆਂ ਵਾਲਾ ਮਹਾਦੀਪ

ਫਿਜੀ, ਦੱਖਣੀ ਸ਼ਾਂਤ ਮਹਾਂਸਾਗਰ ਵਿਚ ਇਕ ਦੇਸ਼ ਹੈ। ਇਹ ਦੇਸ਼ 300 ਤੋਂ ਵੀ ਵਧ ਟਾਪੂਆਂ ਵਾਲਾ ਮਹਾਦੀਪ ਹੈ। ਇਹ ਕੱਚੀ ਭੌਂ (ਭੂਮੀ), ਤਾੜ ਦੇ ਦਰਖਤਾਂ ਵਾਲੇ ਪੱਧਰੇ ਸਮੁੰਦਰੀ ਤੱਟਾਂ ਲਈ ਮਸ਼ਹੂਰ ਹੈ। ਇਸ ਦੇ 2 ਪ੍ਰਮੁੱਖ ਟਾਪੂ, ਵਿਤੀ ਲੇਵੁ ਅਤੇ ਵਾਨੂਆ ਲੇਵੁ, ਹਨ। ਜਿਥੇ ਇਸ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਵਸਦਾ ਹੈ। ਦੇਸ਼ ਦੀ ਮੁੱਖ ਕਰੰਸੀ ਫਿਜੀਅਨ ਡਾਲਰ ਹੈ। ਇਕ ਫਿਜੀਅਨ ਡਾਲਰ ਦੀ ਕੀਮਤ ਲਗਭਗ 34 ਰੁਪਏ ਦੇ ਕਰੀਬ ਹੈ। ਇਸ ਦੇਸ਼ ਦੇ ਨਾਗਰੀਕਤਾ ਦੀ ਆਮਦਨ ਘੱਟੋ-ਘੱਟ 2.32 ਫਿਜੀਅਨ ਡਾਲਰ (ਲਗਭਰ 72 ਰੁਪਏ) ਪ੍ਰਤੀ ਘੰਟਾ ਤੇ 92.60 ਫਿਜੀਅਨ ਡਾਲਰ (ਲਗਭਗ 3112 ਰੁਪਏ) ਪ੍ਰਤੀ ਹਫਤਾ ਹੈ।

ਕਿੰਝ ਜਾ ਸਕਦੇ ਹੋ ਫਿਜੀ

  • ਇਸ ਦੇਸ਼ ਜਾਣ ਲਈ ਤਹਾਨੂੰ ਭਾਰਤ ਤੋਂ ਸਿੱਧੀ ਫਲਾਇਟ ਮਿਲ ਜਾਵੇਗੀ।
  • ਫਿਜੀ ਵਿਚ ਦਾਖਲੇ ਲਈ ਕਿਸੇ ਅਗਾਊਂ ਵੀਜ਼ੇ ਦੀ ਲੋੜ ਨਹੀਂ ਹੈ।
  • ਫਿਜੀ ਵਿਚ ਦਾਖਲ ਹੋਣ ਸਮੇਂ ਤੁਹਾਡੇ ਪਾਸਪੋਰਟ ਦੀ ਮਿਆਦ ਘੱਟੋ-ਘੱਟ 6 ਮਹੀਨੇ ਹੋਣੀ ਜ਼ਰੂਰੀ ਹੈ।
  • ਤੁਹਾਡੇ ਕੋਲ ਵਾਪਸੀ ਦੀ ਟਿਕਟ ਹੋਣੀ ਲਾਜ਼ਮੀ ਹੈ।
  • 2 ਪਾਸਪੋਰਟ ਸਾਇਜ਼ ਤਸਵੀਰਾਂ।
  • ਹੋਟਲ ਬੁਕਿੰਗ, ਵਿੱਤੀ ਸਬੂਤ ਅਤੇ ਤੁਹਾਡੇ ਬੈਂਕ ਖਾਤੇ ਦੀਆਂ 3 ਮਹੀਨੇ ਪੁਰਾਣੀਆਂ ਅਸਲ ਸਟੇਟਮੈਂਟਸ ਕੋਲ ਹੋਣਾ ਲਾਜਮੀ ਹਨ।

ਦੇਸ਼ ਵਿਚ ਦਾਖਲ ਹੋਣ ਸਮੇਂ ਇਨਾਂ ਕਾਗਜਾਤਾ ਦੀ ਜਾਂਚ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀ ਤੁਹਾਨੂੰ ਮੌਕੇ ‘ਤੇ ਵੀਜ਼ਾ ਜਾਰੀ ਕਰਨਗੇ। ਇਹ ਵੀਜ਼ਾ 4 ਮਹੀਨੇ ਤਕ ਵੈਧ ਹੋ ਸਕਦਾ ਹੈ। ਫਿਜੀ ਯਾਤਰਾ ਦੌਰਾਨ ਵੀਜ਼ੇ ਦੀ ਮਿਆਦ ਨੂੰ ਲੋੜ ਮੁਤਾਬਕ ਵਧਾਇਆ ਜਾ ਸਕਦਾ ਹੈ। ਦਾਖਲ ਹੋਣ ਸਮੇਂ ਮਿਲਣ ਵਾਲੇ ਸਿੰਗਲ ਐਂਟਰੀ ਵੀਜ਼ਾ ਦੀ ਫੀਸ 91 ਫਿਜੀਅਨ ਡਾਲਰ (ਲਗਭਗ 3,057 ਰੁਪਏ) ਹੈ।

 

 

 

Arun chopra

This news is Content Editor Arun chopra