ਵੈਨਜ਼ੁਏਲਾ ''ਚ ਹਿੰਸਕ ਹੋਇਆ ਵਿਰੋਧ ਪ੍ਰਦਰਸ਼ਨ, ਪ੍ਰਦਰਸ਼ਨਕਾਰੀ ਦੀ ਗੋਲੀ ਮਾਰ ਕੇ ਹੱਤਿਆ

04/26/2017 10:56:42 AM

ਕਾਰਾਕਸ— ਵੈਨਜ਼ੁਏਲਾ ''ਚ ਖੱਬੇ ਪੱਖੀ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਪ੍ਰਦਰਸ਼ਨ ਹਿੰਸਕ ਹੁੰਦੇ ਜਾ ਰਹੇ ਹਨ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰੇ ਜਾਣ ਦੇ ਬਾਵਜੂਦ ਵਿਰੋਧੀ ਦਲਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਖਤਮ ਨਾ ਕਰਨ ਦਾ ਸੰਕਲਪ ਦਿਖਾਇਆ ਹੈ। ਇੱਥੇ ਦੱਸ ਦੇਈਏ ਕਿ ਪ੍ਰਦਰਸ਼ਨਕਾਰੀ ਅਤੇ ਸੁਰੱਖਿਆ ਫੋਰਸ ਵਿਚਾਲੇ ਸੰਘਰਸ਼ ''ਚ ਇਸ ਮਹੀਨੇ ਹੁਣ ਤੱਕ 26 ਲੋਕ ਮਾਰੇ ਜਾ ਚੁੱਕੇ ਹਨ।
ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਦੇ ਸੰਘਰਸ਼ ''ਚ ਉੱਤਰੀ-ਪੱਛਮੀ ਲਾਰਾ ਸੂਬੇ ''ਚ ਰਾਤ ਭਰ ਚਲੇ ਵਿਰੋਧ ਪ੍ਰਦਰਸ਼ਨ ਦੌਰਾਨ ਸਿਰ ''ਚ ਗੋਲੀ ਮਾਰੇ ਜਾਣ ਕਾਰਨ 23 ਸਾਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਦਰਮਿਆਨ ਅਟਾਰਨੀ ਜਨਰਲ ਨੇ ਵਿਰੋਧੀ ਧਿਰ ਦੀ ਆਲੋਚਨਾ ਨੂੰ ਇਹ ਕਹਿ ਕੇ ਹੋਰ ਵਧਾ ਦਿੱਤਾ ਕਿ ਅਧਿਕਾਰੀ ਵਿਰੋਧ ਦਾ ਦਮਨ ਕਰ ਰਹੇ ਹਨ।

Tanu

This news is News Editor Tanu