43 ਸਾਲਾਂ ਬਾਅਦ ਸੁਲਝੀ ਕਤਲ ਕੇਸ ਦੀ ਗੁੱਥੀ, ਦੋਸ਼ੀ ਨੇ ਨਸ਼ੇ ਦੀ ਹਾਲਤ ''ਚ ਖੋਲ੍ਹੀ ਆਪਣੀ ਪੋਲ

05/26/2017 1:49:00 PM

ਕੁਈਨਜ਼ਲੈਂਡ— ਆਸਟਰੇਲੀਆ 'ਚ ਲਗਭਗ 43 ਸਾਲਾਂ ਮਗਰੋਂ ਇਕ ਕੇਸ ਦੀ ਗੁੱਥੀ ਸੁਲਝੀ ਹੈ, ਜਿਸ 'ਚ ਇਕ ਔਰਤ ਅਤੇ ਉਸ ਦੀਆਂ ਦੋ ਛੋਟੀਆਂ ਬੱਚੀਆਂ ਦਾ ਕਤਲ ਕਰ ਦਿੱਤਾ ਗਿਆ ਸੀ। 16 ਜਨਵਰੀ 1974 'ਚ 34 ਸਾਲਾ ਮੈਕਲਿਨ ਅਤੇ ਉਸ ਦੀਆਂ ਦੋ ਧੀਆਂ ਨੂੰ ਉਨ੍ਹਾਂ ਦੇ ਘਰੋਂ ਅਗਵਾ ਕਰਕੇ ਦੋ ਵਿਅਕਤੀਆਂ ਨੇ ਮਾਰ ਦਿੱਤਾ ਸੀ। ਪੁਲਸ ਦੇ ਹੱਥ ਕਦੇ ਕੋਈ ਸਬੂਤ ਨਹੀਂ ਲੱਗਾ ਪਰ ਇਸ ਦੋਸ਼ੀ ਨੇ ਖਾਧੀ-ਪੀਤੀ 'ਚ ਆਪ ਹੀ ਆਪਣੇ ਜ਼ੁਰਮ ਨੂੰ ਕਬੂਲ ਕਰ ਲਿਆ ਸੀ। 
ਇਸ ਮਾਮਲੇ 'ਚ 74 ਸਾਲਾ ਵਿਅਕਤੀ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 2011 'ਚ ਇਸ ਦੋਸ਼ੀ ਨੇ ਨਸ਼ੇ ਦੀ ਹਾਲਤ 'ਚ ਸਾਰਾ ਸੱਚ ਦੱਸਿਆ ਸੀ ਪਰ ਸਬੂਤ ਨਾ ਹੋਣ ਕਾਰਨ ਕੋਈ ਗੱਲ ਨਾ ਬਣੀ ਪਰ ਜਾਂਚ ਸ਼ੁਰੂ ਹੋਈ। ਹੁਣ ਇਨ੍ਹਾਂ ਦੋਹਾਂ ਦੋਸ਼ੀਆਂ ਨੇ ਆਪਣਾ ਕਸੂਰ ਮੰਨ ਲਿਆ ਹੈ ਅਤੇ ਇਨ੍ਹਾਂ ਨੂੰ ਜਲਦੀ ਹੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਸਜ਼ਾ ਸੁਣਾਈ ਜਾਵੇਗੀ।