ਸਰੀ-ਗ੍ਰੀਨ ਟਿੰਬਰਸ ਤੋਂ ਚੋਣ ਮੈਦਾਨ ਵਿਚ ਵਿਕਰਮ ਬਾਜਵਾ, ਚੁੱਕੇ ਗੰਭੀਰ ਮੁੱਦੇ

04/22/2017 6:57:22 PM

ਸਰੀ— ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਚੋਣਾਂ 9 ਮਈ ਨੂੰ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸਰੀ-ਗ੍ਰੀਨ ਟਿੰਬਰਸ ਸੀਟ ਤੋਂ ਵਿਕਰਮ ਬਾਜਵਾ ਚੋਣ ਮੈਦਾਨ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੁੱਦਾ ਬ੍ਰਿਟਿਸ਼ ਕੋਲੰਬੀਆ ਵਿਚ ਵੱਖਰਾ ਪੁਲਸ ਵਿਭਾਗ ਵਿਕਸਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਰਹੀ ਹੈ ਪਰ ਬ੍ਰਿਟਿਸ਼ ਕੋਲੰਬੀਆ ਨੂੰ ਡਰੱਗ ਖਿਲਾਫ ਲੜਨ ਅਤੇ ਸੁਰੱਖਿਆ ਲਈ ਵੱਡੇ ਪੱਧਰ ਦੀ ਸਕਿਓਰਿਟੀ ਦੀ ਲੋੜ ਹੈ। ਖਾਸ ਤੌਰ ''ਤੇ ਸਰੀ, ਵੈਨਕੂਵਰ ਅਤੇ ਐਬਟਸਫੋਰਡ ਵਿਖੇ ਸੁਰੱਖਿਆ ਦਾ ਪੱਧਰ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਚੋਣਾਂ ਜਿੱਤਦੇ ਹਨ ਤਾਂ ਉਹ ਸਰੀ-ਗ੍ਰੀਨ ਟਿੰਬਰਸ ਖੇਤਰ ਵਿਚ ਇਕ ਹੋਰ ਹਸਪਤਾਲ ਵੀ ਬਣਵਾਉਣਗੇ। ਬਾਜਵਾ ਨੇ ਆਪਣੇ ਇਸ ਸਫਰ ਵਿਚ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

Kulvinder Mahi

This news is News Editor Kulvinder Mahi