ਬ੍ਰਿਟੇਨ ''ਚ ਘਰ ਮੇਰੇ ਨਾਂ ''ਤੇ ਨਹੀਂ, ਇਹ ਇਨ੍ਹਾਂ ਨੂੰ ਛੋਹ ਨਹੀਂ ਸਕਦੇ : ਵਿਜੇ ਮਾਲਿਆ

07/08/2018 11:10:25 PM

ਲੰਡਨ— ਬੈਂਕਾਂ ਦਾ ਕਰਜ਼ ਲੈ ਕੇ ਦੇਸ਼ ਛੱਡਣ ਵਾਲੇ ਵਪਾਰੀ ਵਿਜੇ ਮਾਲਿਆ ਨੇ ਕਿਹਾ ਕਿ ਉਹ ਬ੍ਰਿਟਿਸ਼ ਕੋਰਟ ਦੇ ਆਦੇਸ਼ 'ਤੇ ਪੂਰੀ ਮਦਦ ਕਰਨਗੇ। ਹਾਲਾਂਕਿ ਉਨ੍ਹਾਂ ਨੇ ਸਾਫ ਕਰ ਦਿੱਤਾ ਕਿ ਬੈਂਕਾਂ ਨੂੰ ਕੁਝ ਨਹੀਂ ਮਿਲੇਗਾ ਕਿਉਂਕਿ ਉਨ੍ਹਾਂ ਦੇ ਪਰਿਵਾਰ ਦਾ ਗ੍ਰੈਂਡ ਘਰ ਉਨ੍ਹਾਂ ਦੇ ਨਾਂ 'ਤੇ ਨਹੀਂ ਹੈ। ਬ੍ਰਿਟਿਸ਼ ਫਾਰਮੁਲਾ ਵਨ ਗ੍ਰਾਂਡ ਪ੍ਰਿਕਸ 'ਚ ਸਮਾਚਾਰ ਏਜੰਸੀ ਰਾਇਟਰ ਨੂੰ ਮਾਲਿਆ ਨੇ ਦੱਸਿਆ ਕਿ ਉਹ ਆਪਣੀ ਬ੍ਰਿਟਿਸ਼ ਸੰਪਤੀ ਸੌਂਪ ਦੇਣਗੇ ਪਰ ਇਕ ਲਗਜ਼ਰੀ ਘਰ ਉਨ੍ਹਾਂ ਦੇ ਬੱਚੇ ਤੇ ਲੰਡਨ 'ਚ ਇਕ ਘਰ ਉਨ੍ਹਾਂ ਦੀ ਮਾਂ ਦੇ ਨਾਂ 'ਤੇ ਹੈ, ਇਸ ਦੇ ਚੱਲਦੇ ਉਹ ਉਨ੍ਹਾਂ ਨੂੰ ਛੋਹ ਵੀ ਨਹੀਂ ਸਕਦੇ।
ਉਨ੍ਹਾਂ ਕਿਹਾ, 'ਮੈਂ ਬ੍ਰਿਟਿਸ਼ ਕੋਰਟ ਨੂੰ ਮੇਰੀ ਇਥੇ ਦੀ ਜਾਇਦਾਦ ਨਾਲ ਜੁੜਿਆ ਹੋਇਆ ਹਲਫਨਾਮਾ ਦਿੱਤਾ ਹੈ। ਇਹ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਮੁਤਾਬਕ ਹੈ, ਇਸ ਨੂੰ ਉਹ ਬੈਂਕਾਂ ਨੂੰ ਦੇ ਸਕਦੇ ਹਨ। ਕੁਝ ਕਾਰਾਂ, ਥੋੜ੍ਹੇ ਗਹਿਣੇ ਹਨ ਤੇ ਮੈਂ ਕਿਹਾ ਠੀਕ ਹੈ। ਤੁਹਾਨੂੰ ਇਨ੍ਹਾਂ ਨੂੰ ਜ਼ਬਤ ਕਰਨ ਲਈ ਮੇਰੇ ਘਰ ਦੀ ਜ਼ਰੂਰਤ ਨਹੀਂ ਹੈ। ਮੈਂ ਖੁਦ ਉਨ੍ਹਾਂ ਨੂੰ ਇਹ ਸੌਂਪ ਦਿਆਂਗਾ। ਮੈਂ ਸਮਾਂ ਤੇ ਥਾਂ ਦੱਸ ਦਿਓ।' ਦੱਸ ਦਈਏ ਕਿ ਭਾਰਤ ਵਿਜੇ ਮਾਲਿਆ ਨੂੰ ਸਪੁਰਦਗੀ ਕਰਨ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ। ਇਸ ਮਾਮਲੇ 'ਚ ਸਤੰਬਰ ਤਕ ਫੈਸਲਾ ਆ ਸਕਦਾ ਹੈ। 31 ਜੁਲਾਈ ਬਿਆਨ ਦਰਜ ਕਰਨ ਦੀ ਆਖਰੀ ਤਾਰਿਕ ਹੈ। ਮਾਲਿਆ 'ਤੇ ਬੈਂਕਾਂ ਦਾ 9000 ਕਰੋੜ ਰੁਪਏ ਦਾ ਲੋਨ ਬਕਾਇਆ ਹੈ।