ਵੀਅਤਨਾਮ ''ਚ ਵਧਿਆ ''ਬਰਡ ਫਲੂ'' ਦਾ ਖਤਰਾ

01/07/2019 11:42:09 AM

ਹਨੋਈ (ਵਾਰਤਾ)— ਵੀਅਤਨਾਮ ਦੇ ਦੱਖਣੀ ਲਾਂਗ ਐਨ ਸੂਬੇ ਵਿਚ ਐੱਚ5ਐੱਨ1 ਵਾਇਰਸ 'ਬਰਡ ਫਲੂ' ਦਾ ਖਤਰਾ ਵੱਧ ਰਿਹਾ ਹੈ। ਸੂਬਾਈ ਖੇਤੀਬਾੜੀ ਵਿਭਾਗ ਅਤੇ ਪੇਂਡੂ ਵਿਕਾਸ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਨ ਡੂਓਕ ਜ਼ਿਲੇ ਵਿਚ ਹਾਲ ਵਿਚ ਹੀ ਇਕ ਪਰਿਵਾਰ ਨੇ ਐੱਚ5ਐੱਨ1 ਵਾਇਰਸ ਦੀ ਸ਼ਿਕਾਰ ਸੈਂਕੜੇ ਮੁਰਗਗੀਆਂ ਅਤੇ ਬੱਤਖਾਂ ਨੂੰ ਮਾਰ ਦਿੱਤਾ ਅਤੇ ਲੌਂਗ ਸੋਨ ਕਿਊਨ ਵਿਚ ਹੋਰ ਪਰਿਵਾਰਾਂ ਨੇ 3600 ਬੱਤਖਾਂ ਨੂੰ ਮਾਰ ਦਿੱਤਾ। 

ਇਸ ਬੀਮਾਰੀ ਨਾਲ ਪ੍ਰਭਾਵਿਤ ਖੇਤਰਾਂ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚੋਂ ਮੁਰਗੀਆਂ ਲਿਜਾਣ ਵਾਲੇ ਟਰਾਂਸਪੋਰਟ ਵਿਭਾਗ 'ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਮੁਰਗੀਆਂ ਤੇ ਬੱਤਖਾਂ ਦੇ ਝੁੰਡ ਦਾ ਤੇਜ਼ੀ ਨਾਲ ਟੀਕਾਕਰਣ ਕੀਤਾ ਜਾ ਰਿਹਾ ਹੈ। ਖੇਤੀ ਅਤੇ ਪੇਂਡੂ ਵਿਕਾਸ ਮੰਤਰਾਲੇ ਮੁਤਾਬਕ ਵੀਅਤਨਾਮ ਵਿਚ ਸਾਲ 2014 ਤੋਂ ਐੱਚ5ਐੱਨ1 ਤੋਂ ਕਿਸੇ ਵਿਅਕਤੀ ਦੇ ਇਨਫੈਕਟਿਡ ਹੋਣ ਦਾ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।

Vandana

This news is Content Editor Vandana