ਇਹ ਹੈ ਤਾਲਿਬਾਨ ਦਾ ਅਸਲੀ ਚਿਹਰਾ! ਸਾਬਕਾ ਅਫ਼ਗਾਨ ਫ਼ੌਜੀ ’ਤੇ ਤਸ਼ੱਦਦ ਕਰਦਿਆਂ ਦੀ ਵੀਡੀਓ ਵਾਇਰਲ

12/29/2021 5:27:06 PM

ਕਾਬੁਲ (ਵਾਰਤਾ) : ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਤਾਲਿਬਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਤਾਲਿਬਾਨੀ ਇਕ ਸਾਬਕਾ ਅਫਗਾਨ ਫ਼ੌਜੀ ਅਧਿਕਾਰੀ ’ਤੇ ਤਸ਼ੱਦਦ ਕਰਦੇ ਨਜ਼ਰ ਆ ਰਹੇ ਹਨ। ਟੋਲੋ ਨਿਊਜ਼ ਵਿਚ ਮੰਗਲਵਾਰ ਨੂੰ ਪ੍ਰਕਾਸ਼ਿਤ ਖ਼ਬਰ ਮੁਤਾਬਕ ਇਸ ਵਾਇਰਲ ਵੀਡੀਓ ਨੂੰ ਦੇਖਣ ਦੇ ਬਾਅਦ ਵੱਡੀ ਸੰਖਿਆ ਵਿਚ ਲੋਕ ਸੋਸ਼ਲ ਮੀਡੀਆ ’ਤੇ ਇਸ ਕੰਮ ਨੂੰ ਸੱਤਾ ਵਿਚ ਆਉਣ ਦੇ ਬਾਅਦ ਤਾਲਿਬਾਨ ਦੇ ਪਹਿਲਾਂ ਕੀਤੇ ਗਏ ਆਪਣੇ ਕੰਮਾਂ ਲਈ ਮੰਗੀ ਗਈ ਆਮ ਮਾਫ਼ੀ ਤੋਂ ਉਲਟ ਦੱਸ ਰਹੇ ਹਨ।

ਇਹ ਵੀ ਪੜ੍ਹੋ : ਦੁਬਈ ’ਚ ਰਹਿੰਦੇ ਭਾਰਤੀਆਂ ਲਈ ਖ਼ਬਰ, ਬਾਲਕਨੀ 'ਚ ਕੱਪੜੇ ਸਕਾਉਣ ਸਣੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਪਵੇਗੀ ਭਾਰੀ

 

ਸਿਆਸੀ ਮਾਹਰ ਸਈਦ ਬਾਕਿਰ ਮੋਹਸਿਨੀ ਨੇ ਕਿਹਾ ਕਿ ਪਿਛਲੀ ਸਰਕਾਰ ਨਾਲ ਸਬੰਧ ਰੱਖਣ ਵਾਲਿਆਂ ਨੂੰ ਇਸ ਤਰ੍ਹਾਂ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੇ ਜਾਣ ਨਾਲ ਭਵਿੱਖ ਵਿਚ ਸੁਰੱਖਿਆ ਅਤੇ ਸਥਿਰਤਾ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਤਾਲਿਬਾਨ ਦੇ ਆਮ ਮਾਫ਼ੀ ਮੰਗਣ ਤੋਂ ਬਾਅਦ ਇਹ ਵੀਡੀਓ ਸਾਹਮਣੇ ਆਈ ਹੈ। ਤਾਲਿਬਾਨ ਦੇ ਸੀਨੀਅਰ ਮੈਂਬਰ ਅੰਨਾਸ ਹੱਕਾਨੀ ਨੇ ਸੋਮਵਾਰ ਨੂੰ ਸਥਾਨਕ ਲੋਕਾਂ ਤੋਂ ਮਾਫ਼ੀ ਮੰਗਦੇ ਹੋਏ ਕਿਹਾ ਸੀ ਕਿ ਹੁਣ ਸਾਰੇ ਲੋਕਾਂ ਨਾਲ ਇਕ ਸਮਾਨ ਵਿਹਾਰ ਕੀਤਾ ਜਾਏਗਾ ਅਤੇ ਕਿਸੇ ਤੋਂ ਵਿਅਕਤੀਗਤ ਬਦਲਾ ਨਹੀਂ ਲਿਆ ਜਾਏਗਾ। ਤਾਲਿਬਾਨ ਨੇ ਅਜੇ ਤੱਕ ਵਾਇਰਲ ਵੀਡੀਓ ’ਤੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ : ਦੱਖਣੀ ਮੈਕਸੀਕੋ ’ਚ ਸੜਕ ਕੰਢਿਓਂ ਮਿਲੀਆਂ 5 ਲਾਸ਼ਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry