ਵਿਕਟੋਰੀਆ 'ਚ ਲਾਪਤਾ ਹੋਈ 10 ਸਾਲ ਦੀ ਲੜਕੀ ਸੁਰੱਖਿਅਤ ਮਿਲੀ

02/15/2018 3:14:01 PM

ਵਿਕਟੋਰੀਆ— ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਬੱਚਿਆਂ ਦੇ ਲਾਪਤਾ ਹੋਣ ਦੀਆਂ ਖਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ। ਬੱਚੇ ਦੇ ਲਾਪਤਾ ਹੋਣ ਕਾਰਨ ਮਾਪੇ ਵੱਡੀ ਪਰੇਸ਼ਾਨੀ 'ਚ ਪੈ ਜਾਂਦੇ ਹਨ। ਲਾਪਤਾ ਬੱਚਿਆਂ ਦੀ ਭਾਲ ਲਈ ਕਈ ਵਾਰ ਸਥਾਨਕ ਪੁਲਸ ਨੂੰ ਜਨਤਾ ਦੀ ਮਦਦ ਵੀ ਮੰਗਣੀ ਪੈਂਦੀ ਹੈ, ਇਸ ਲਈ ਪੁਲਸ ਬਕਾਇਦਾ ਜਨਤਕ ਅਪੀਲ ਕਰਦੀ ਹੈ। 
ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਬੁੱਧਵਾਰ ਦੀ ਰਾਤ ਤਕਰੀਬਨ 9.30 ਵਜੇ 10 ਸਾਲ ਦੀ ਇਕ ਲੜਕੀ ਲਾਪਤਾ ਹੋ ਗਈ ਪਰ ਪੁਲਸ ਨੇ ਉਸ ਦੀ ਸੁਰੱਖਿਅਤ ਭਾਲ ਕਰ ਲਈ ਹੈ ਅਤੇ ਉਸ ਨੂੰ ਉਸ ਦੇ ਘਰ ਪਹੁੰਚਾ ਦਿੱਤਾ ਹੈ। ਲੜਕੀ ਆਸਟ੍ਰੇਲੀਆ ਦੇ ਉੱਪ ਨਗਰ ਹੇਸਟਿੰਗਜ਼ ਦੀ ਰਹਿਣ ਵਾਲੀ ਹੈ। ਲੜਕੀ ਦੇ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ। ਉਸ ਨੂੰ ਆਖਰੀ ਵਾਰ ਵਿਕਟੋਰੀਆ ਦੇ ਫਰੈਂਕਸਟਨ 'ਚ ਦੇਖਿਆ ਗਿਆ ਸੀ। ਲੜਕੀ ਦਾ ਨਾਂ ਜ਼ਾਕਾਯਾ ਵੌਸਟਰ ਹੈ। ਪੁਲਸ ਨੇ ਦੱਸਿਆ ਕਿ ਪੈਟਰੋਲਿੰਗ (ਗਸ਼ਤ ਕਰਨ ਵਾਲੀ ਪੁਲਸ) ਪੁਲਸ ਨੇ ਵੀਰਵਾਰ ਦੀ ਸਵੇਰ ਨੂੰ ਤਕਰੀਬਨ 11.40 ਵਜੇ ਉਸ ਦੀ ਸੁਰੱਖਿਅਤ ਭਾਲ ਕੀਤੀ। ਜ਼ਾਕਾਯਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਦੇ ਲਾਪਤਾ ਹੋਣ ਕਾਰਨ ਚਿੰਤਾ 'ਚ ਸਨ।