ਵਿਕਟੋਰੀਆ ''ਚ ਘਰ ''ਚੋਂ ਮ੍ਰਿਤਕ ਮਿਲਿਆ 8 ਸਾਲ ਦਾ ਬੱਚਾ, ਮਾਂ ਗ੍ਰਿਫਤਾਰ

03/08/2018 5:46:00 PM

ਵਿਕਟੋਰੀਆ— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਬੁੱਧਵਾਰ ਨੂੰ ਇਕ ਘਰ 'ਚੋਂ 8 ਸਾਲਾ ਬੱਚਾ ਮ੍ਰਿਤਕ ਮਿਲਿਆ। ਪੁਲਸ ਨੇ ਇਸ ਘਟਨਾ ਦੇ ਸੰਬੰਧ 'ਚ ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਵਿਕਟੋਰੀਆ ਦੇ ਮੋਰਿੰਗਟਨ ਟਾਪੂ 'ਤੇ ਸਥਿਤ ਘਰ ਦੀ ਹੈ। ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਕਟੋਰੀਆ ਦੇ ਟੂਟਗਾਰੂਕ ਨੇੜੇ ਅਲਮਾ ਸਟਰੀਟ ਸਥਿਤ ਘਰ 'ਚੋਂ ਲੜਕੇ ਦੀ ਲਾਸ਼ ਮਿਲਣ ਦੀ ਸੂਚਨਾ ਦੁਪਹਿਰ ਤਕਰੀਬਨ 1.30 ਵਜੇ ਮਿਲੀ। 
ਮੌਕੇ 'ਤੇ ਪੁੱਜੀ ਪੁਲਸ ਨੇ 41 ਸਾਲਾ ਔਰਤ ਨੂੰ ਘਟਨਾ ਵਾਲੀ ਥਾਂ ਤੋਂ ਗ੍ਰਿਫਤਾਰ ਕੀਤਾ ਅਤੇ ਪੁਲਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਔਰਤ ਲੜਕੇ ਦੀ ਮਾਂ ਸੀ। ਪੁਲਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਹੈ ਅਤੇ ਪੁਲਸ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਲੜਕੇ ਦੀ ਮੌਤ ਘੁੱਟਣ ਨਾਲ ਹੋਈ ਹੋਵੇ। ਪੁਲਸ ਨੇ ਔਰਤ 'ਤੇ ਕਿਸੇ ਤਰ੍ਹਾਂ ਦਾ ਕੋਈ ਦੋਸ਼ ਨਹੀਂ ਲਾਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੜਕਾ ਘਰ ਵਿਚ ਆਪਣੀ ਮਾਂ ਅਤੇ ਇਕ ਵਿਅਕਤੀ ਨਾਲ ਰਹਿੰਦਾ ਸੀ। ਇਕ ਗੁਆਂਢੀ ਨੇ ਦੱਸਿਆ ਕਿ ਲੜਕਾ ਉਨ੍ਹਾਂ ਦੇ ਵਿਹੜੇ 'ਚ ਖੇਡਣ ਲਈ ਆਉਂਦਾ ਸੀ ਅਤੇ ਉਹ ਹਮੇਸ਼ਾ ਖੁਸ਼ ਰਹਿੰਦਾ ਸੀ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।